×

Nós usamos os cookies para ajudar a melhorar o LingQ. Ao visitar o site, você concorda com a nossa política de cookies.

LingQ Mini Stories, ਕਹਾਣੀ 7 - ਦਫ਼ਤਰ ਵਿੱਚ ਉਸਮਾਨ – Text to read

LingQ Mini Stories, ਕਹਾਣੀ 7 - ਦਫ਼ਤਰ ਵਿੱਚ ਉਸਮਾਨ

Iniciante 2 Punjabi lesson to practice reading

Comece a aprender esta lição agora

ਕਹਾਣੀ 7 - ਦਫ਼ਤਰ ਵਿੱਚ ਉਸਮਾਨ

ਉਸਮਾਨ ਦਫਤਰ ਵਿੱਚ ਕੰਮ ਕਰਦਾ ਹੈ।

ਉਹ ਹਰ ਰੋਜ਼ ਬਹੁਤ ਵਿਅਸਤ ਰਹਿੰਦਾ ਹੈ।

ਉਸਦੀਆਂ ਆਪਣੇ ਗਾਹਕਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ।

ਉਸਮਾਨ ਨੂੰ ਇਹ ਮੀਟਿੰਗਾਂ ਪਸੰਦ ਨਹੀਂ ਹਨ।

ਉਹ ਸੋਚਦਾ ਹੈ ਕੇ ਉਹ ਬਹੁਤ ਉਬਾਊ ਹਨ।

ਕੁੱਝ ਗਾਹਕ ਉਸਮਾਨ ਨਾਲ ਦੋਸਤਾਨਾ ਹਨ।

ਹਾਲਾਂਕਿ, ਕੁੱਝ ਗਾਹਕ ਚੰਗੇ ਨਹੀਂ ਹਨ।

ਉਸਮਾਨ ਲੰਬੀਆਂ ਦੁਪਹਿਰ ਦੇ ਖਾਣੇ ਦੀਆਂ ਬ੍ਰੇਕਾਂ ਲੈਂਦਾ ਹੈ।

ਉਹ ਘਰ ਪੰਜ ਵਜੇ ਜਾ ਸਕਦਾ ਹੈ।

ਉਹ ਹਰ ਰੋਜ਼ ਪੰਜ ਵੱਜਣ ਦੀ ਉਡੀਕ ਕਰਦਾ ਹੈ।

ਅ)

ਮੈਂ ਦਫਤਰ ਵਿੱਚ ਕੰਮ ਕਰਦਾ ਹਾਂ।

ਮੈਂ ਹਰ ਰੋਜ਼ ਬਹੁਤ ਵਿਅਸਤ ਰਹਿੰਦਾ ਹਾਂ।

ਮੇਰੀਆਂ ਆਪਣੇ ਗਾਹਕਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ।

ਮੈਨੂੰ ਇਹ ਮੀਟਿੰਗਾਂ ਪਸੰਦ ਨਹੀਂ ਹਨ।

ਮੈਂ ਸੋਚਦਾ ਹਾਂ ਕੇ ਉਹ ਬਹੁਤ ਉਬਾਊ ਹਨ।

ਕੁੱਝ ਗਾਹਕ ਮੇਰੇ ਨਾਲ ਦੋਸਤਾਨਾ ਹਨ।

ਹਾਲਾਂਕਿ, ਕੁੱਝ ਗਾਹਕ ਚੰਗੇ ਨਹੀਂ ਹਨ।

ਮੈਂ ਲੰਬੀਆਂ ਦੁਪਹਿਰ ਦੇ ਖਾਣੇ ਦੀਆਂ ਬ੍ਰੇਕਾਂ ਲੈਂਦਾ ਹਾਂ।

ਮੈਂ ਘਰ ਪੰਜ ਵਜੇ ਜਾ ਸਕਦਾ ਹਾਂ।

ਮੈਂ ਹਰ ਰੋਜ਼ ਪੰਜ ਵੱਜਣ ਦੀ ਉਡੀਕ ਕਰਦਾ ਹਾਂ।

ਪ੍ਰਸ਼ਨ:

1) ਉਸਮਾਨ ਦਫਤਰ ਵਿੱਚ ਕੰਮ ਕਰਦਾ ਹੈ। ਕੀ ਉਸਮਾਨ ਸਕੂਲ ਵਿੱਚ ਕੰਮ ਕਰਦਾ ਹੈ? ਨਹੀਂ, ਉਸਮਾਨ ਦਫਤਰ ਵਿੱਚ ਕੰਮ ਕਰਦਾ ਹੈ।

2) ਉਸਮਾਨ ਹਰ ਰੋਜ਼ ਬਹੁਤ ਵਿਅਸਤ ਰਹਿੰਦਾ ਹੈ। ਕੀ ਉਸਮਾਨ ਬਹੁਤ ਵਿਅਸਤ ਰਹਿੰਦਾ ਹੈ? ਹਾਂ, ਉਸਮਾਨ ਹਰ ਰੋਜ਼ ਬਹੁਤ ਵਿਅਸਤ ਰਹਿੰਦਾ ਹੈ।

3) ਉਸਮਾਨ ਦੀਆਂ ਆਪਣੇ ਗਾਹਕਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ। ਕੀ ਉਸਮਾਨ ਦੀਆਂ ਥੋੜੀਆਂ ਮੀਟਿੰਗਾਂ ਹੁੰਦੀਆਂ ਹਨ?

ਨਹੀਂ, ਉਸਮਾਨ ਦੀਆਂ ਆਪਣੇ ਗਾਹਕਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ।

4) ਉਸਮਾਨ ਸੋਚਦਾ ਹੈ ਕੇ ਮੀਟਿੰਗਾਂ ਬਹੁਤ ਉਬਾਊ ਹਨ। ਕੀ ਉਸਮਾਨ ਸੋਚਦਾ ਹੈ ਕੇ ਮੀਟਿੰਗਾਂ ਬਹੁਤ ਉਬਾਊ ਹਨ? ਹਾਂ, ਉਸਮਾਨ ਸੋਚਦਾ ਹੈ ਕੇ ਮੀਟਿੰਗਾਂ ਬਹੁਤ ਉਬਾਊ ਹਨ।

5) ਕੁੱਝ ਗਾਹਕ ਦੋਸਤਾਨਾ ਹਨ। ਕੀ ਸਾਰੇ ਗਾਹਕ ਦੋਸਤਾਨਾ ਹਨ? ਨਹੀਂ, ਕੁੱਝ ਗਾਹਕ ਦੋਸਤਾਨਾ ਹਨ।

6) ਉਸਮਾਨ ਲੰਬੀਆਂ ਦੁਪਹਿਰ ਦੇ ਖਾਣੇ ਦੀਆਂ ਬ੍ਰੇਕਾਂ ਲੈਂਦਾ ਹੈ। ਕੀ ਉਸਮਾਨ ਛੋਟੀਆਂ ਦੁਪਹਿਰ ਦੇ ਖਾਣੇ ਦੀਆਂ ਬ੍ਰੇਕਾਂ ਲੈਂਦਾ ਹੈ? ਨਹੀਂ, ਉਹ ਛੋਟੀਆਂ ਬ੍ਰੇਕਾਂ ਨਹੀਂ ਲੈਂਦਾ। ਉਹ ਲੰਬੀਆਂ ਦੁਪਹਿਰ ਦੇ ਖਾਣੇ ਦੀਆਂ ਬ੍ਰੇਕਾਂ ਲੈਂਦਾ ਹੈ।

7) ਉਸਮਾਨ ਘਰ ਪੰਜ ਵਜੇ ਜਾ ਸਕਦਾ ਹੈ। ਕੀ ਉਸਮਾਨ ਚਾਰ ਵਜੇ ਘਰ ਜਾ ਸਕਦਾ ਹੈ? ਨਹੀਂ, ਉਹ ਪੰਜ ਵਜੇ ਘਰ ਜਾ ਸਕਦਾ ਹੈ।

Learn languages from TV shows, movies, news, articles and more! Try LingQ for FREE