ਕਹਾਣੀ 58 - ਹਮਜ਼ਾ ਅਤੇ ਹਬੀਬਾ ਬਾਹਰ ਜਾਣ ਦਾ ਆਨੰਦ ਲੈਂਦੇ ਹਨ
ਹਮਜ਼ਾ ਅਤੇ ਹਬੀਬਾ ਦੋਸਤਾਂ ਨਾਲ ਰਾਤ ਦੇ ਖਾਣੇ ਉੱਤੇ ਜਾਣ ਵਿੱਚ ਆਨੰਦ ਲੈਂਦੇ ਹਨ।
ਉਹ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ।
ਇਸ ਕਾਰਨ, ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ।
ਉਹ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਹਨ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਹੈ।
ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਨਿਰਣਾ ਕਰਦੇ ਹਨ ਕਿ ਘਰ ਵਾਪਿਸ ਕੋਣ ਚਲਾਏਗਾ, ਕਿਉਂਕਿ ਜੋ ਘਰ ਤੱਕ ਚਲਾਉਂਦਾ ਹੈ ਉਹ ਵਾਈਨ ਨਹੀਂ ਪੀ ਸਕਦਾ।
ਕਈ ਵਾਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹੋਰ ਮਹਿਮਾਨਾਂ ਨਾਲ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲ ਹੋ ਜਾਵੇਗਾ, ਉਦਾਹਰਨ ਵਜੋਂ ਜੇਕਰ ਦੋਸਤ ਜਨਮਦਿਨ ਵਰਗਾ ਜਸ਼ਨ ਮਨਾ ਰਹੇ ਹੋਣ।
ਇਹਨਾਂ ਹਾਲਾਤਾਂ ਵਿੱਚ, ਉਹਨਾਂ ਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਹੈ। ਇੱਕ ਹੱਲ ਹੈ ਕਿ ਕੋਲ ਰਹਿੰਦੇ ਹੋਰ ਦੋਸਤਾਂ ਨਾਲ ਇੱਕਠੇ ਜਾਣਾ, ਜਿਹਨਾਂ ਵਿੱਚੋਂ ਕੋਈ ਇੱਕ ਨਾ ਪੀਣ ਲਈ ਮੰਨ ਜਾਵੇ।
ਉਹਨਾਂ ਦੋਸਤਾਂ ਦਾ ਹੋਣਾ ਹਮੇਸ਼ਾ ਲਾਭਦਾਇਕ ਹੁੰਦਾ ਹੈ ਜੋ ਬਿਲਕੁੱਲ ਵੀ ਸ਼ਰਾਬ ਨਹੀਂ ਪੀਂਦੇ। ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾ ਮੰਗ ਰਹਿੰਦੀ ਹੈ।
ਸੱਭ ਤੋਂ ਉਤਮ ਹੱਲਾਂ ਵਿੱਚੋਂ ਇੱਕ ਉਹ ਹੈ ਜਦੋਂ ਰਾਤ ਦੇ ਖਾਣੇ ਦੀ ਪਾਰਟੀ ਤੁਰ ਕੇ ਪਹੁੰਚਣ ਯੋਗ ਦੂਰੀ ‘ਤੇ ਹੁੰਦੀ ਹੈ। ਬਦਕਿਸਮਤੀ ਨਾਲ, ਵੱਡੇ ਸ਼ਹਿਰਾਂ ਵਿੱਚ ਅਜਿਹੇ ਹਾਲਾਤ ਆਮ ਨਹੀਂ ਹੁੰਦੇ।
ਅ)
ਅਸੀਂ ਦੋਸਤਾਂ ਨਾਲ ਰਾਤ ਦੇ ਖਾਣੇ ਉੱਤੇ ਜਾਣ ਵਿੱਚ ਆਨੰਦ ਲੈਂਦੇ ਹੁੰਦੇ ਸੀ ਜਦੋਂ ਅਸੀਂ ਵੱਡੇ ਸ਼ਹਿਰ ਵਿੱਚ ਰਹਿੰਦੇ ਸੀ।
ਅਸੀਂ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਸੀ ਜਦੋਂ ਅਸੀਂ ਬਾਹਰ ਖਾਂਦੇ ਸੀ।
ਇਸ ਕਾਰਨ, ਸਾਨੂੰ ਇਹ ਸੋਚਣਾ ਪੈਂਦਾ ਸੀ ਕਿ ਅਸੀਂ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਵਾਂਗੇ।
ਅਸੀਂ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਸੀ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਸੀ।
ਅਸੀਂ ਹਮੇਸ਼ਾ ਸਮੇਂ ਤੋਂ ਪਹਿਲਾਂ ਨਿਰਣਾ ਕਰਦੇ ਸੀ ਕਿ ਘਰ ਵਾਪਿਸ ਕੋਣ ਚਲਾਏਗਾ, ਕਿਉਂਕਿ ਜੋ ਘਰ ਤੱਕ ਚਲਾਉਂਦਾ ਸੀ ਉਹ ਵਾਈਨ ਨਹੀਂ ਪੀ ਸਕਦਾ ਸੀ।
ਕਈ ਵਾਰ ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲ ਹੋਵੇਗਾ, ਉਦਾਹਰਨ ਵਜੋਂ ਜੇਕਰ ਦੋਸਤ ਜਨਮਦਿਨ ਵਰਗਾ ਜਸ਼ਨ ਮਨਾਉਂਦੇ ਹੋਣ।
ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ। ਇੱਕ ਹੱਲ ਸੀ ਕਿ ਕੋਲ ਰਹਿੰਦੇ ਹੋਰ ਦੋਸਤਾਂ ਨਾਲ ਇੱਕਠੇ ਜਾਣਾ, ਜਿਹਨਾਂ ਵਿੱਚੋਂ ਕੋਈ ਇੱਕ ਨਾ ਪੀਣ ਲਈ ਮੰਨੇ।
ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾ ਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬ ਨਹੀਂ ਪੀਂਦੇ ਸੀ। ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾ ਮੰਗ ਰਹਿੰਦੀ ਸੀ।
ਸੱਭ ਤੋਂ ਉਤਮ ਹੱਲਾਂ ਵਿੱਚੋਂ ਇੱਕ ਉਹ ਸੀ ਜਦੋਂ ਰਾਤ ਦੇ ਖਾਣੇ ਦੀ ਪਾਰਟੀ ਤੁਰ ਕੇ ਪਹੁੰਚਣ ਯੋਗ ਦੂਰੀ ‘ਤੇ ਹੁੰਦੀ ਸੀ।
ਬਦਕਿਸਮਤੀ ਨਾਲ, ਵੱਡੇ ਸ਼ਹਿਰਾਂ ਵਿੱਚ ਅਜਿਹੇ ਹਾਲਾਤ ਆਮ ਨਹੀਂ ਸਨ। ਇਸ ਲਈ ਅਸੀਂ ਛੋਟੇ ਕਸਬੇ ਵਿੱਚ ਚਲੇ ਗਏ ਅਤੇ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਾਂ।
ਪ੍ਰਸ਼ਨ:
1.ਹਮਜ਼ਾ ਅਤੇ ਹਬੀਬਾ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ। ਉਹ ਵਾਈਨ ਦੇ ਕਿੰਨੇ ਗਲਾਸ ਆਪਣੇ ਭੋਜਨ ਨਾਲ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ?
ਉਹ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ।
2.ਇਸ ਕਾਰਨ, ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ। ਹਮਜ਼ਾ ਅਤੇ ਹਬੀਬਾ ਲਈ ਕੀ ਸੋਚਣਾ ਸੱਭ ਤੋਂ ਜ਼ਰੂਰੀ ਹੈ?
ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ।
3.ਉਹ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਹਨ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਹੈ। ਉਹ ਟੈਕਸੀ ਕਿਉਂ ਨਹੀਂ ਲੈਂਦੇ ਹਨ?
ਕਿਉਂਕਿ ਟੈਕਸੀ ਕਰਨਾ ਬਹੁਤ ਮਹਿੰਗਾ ਹੁੰਦਾ ਹੈ।
4.ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਸੋਚਦੇ ਹਨ ਕਿ ਕੋਣ ਕਾਰ ਚਲਾਉਣ ਵਾਲਾ ਹੈ। ਉਹ ਸਮੇਂ ਤੋਂ ਪਹਿਲਾਂ ਕੀ ਸੋਚਦੇ ਹਨ?
ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਸੋਚਦੇ ਹਨ ਕਿ ਕੋਣ ਕਾਰ ਚਲਾਉਣ ਵਾਲਾ ਹੈ।
5.ਕਈ ਵਾਰ ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲ ਹੋ ਸਕਦਾ ਹੈ। ਕੀ ਅਸੀਂ ਸੋਚਦੇ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਆਸਾਨ ਹੋ ਸਕਦਾ ਹੈ ਜਾਂ ਮੁਸ਼ਕਿਲ ਹੋ ਸਕਦਾ ਹੈ?
ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲ ਹੋ ਸਕਦਾ ਹੈ।
6.ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ। ਇਹਨਾਂ ਹਾਲਾਤਾਂ ਵਿੱਚ ਸਾਨੂੰ ਕੀ ਕਰਨਾ ਪੈਂਦਾ ਸੀ? ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ।
7.ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾ ਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬ ਨਹੀਂ ਪੀਂਦੇ ਸੀ। ਮੈਂ ਕਿਸ ਤਰ੍ਹਾਂ ਦੇ ਦੋਸਤਾਂ ਦਾ ਹੋਣਾ ਲਾਭਦਾਇਕ ਪਾਇਆ?
ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾ ਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬ ਨਹੀਂ ਪੀਂਦੇ ਸੀ।
8.ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾ ਮੰਗ ਰਹਿੰਦੀ ਸੀ। ਅਜਿਹੇ ਲੋਕਾਂ ਦੀ ਕਿਸ ਕੰਮ ਲਈ ਹਮੇਸ਼ਾ ਮੰਗ ਰਹਿੰਦੀ ਸੀ?
ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾ ਮੰਗ ਰਹਿੰਦੀ ਸੀ।