×

Nós usamos os cookies para ajudar a melhorar o LingQ. Ao visitar o site, você concorda com a nossa política de cookies.

LingQ Mini Stories, ਕਹਾਣੀ 13 - ਮਰੀਅਮ ਸਾਇਲ ਨਾਲ ਡੇਟ 'ਤੇ ਜਾਂਦੀ… – Texto para ler

LingQ Mini Stories, ਕਹਾਣੀ 13 - ਮਰੀਅਮ ਸਾਇਲ ਨਾਲ ਡੇਟ 'ਤੇ ਜਾਂਦੀ ਹੈ

Iniciante 2 lição de Punjabi para praticar a leitura

Comece a aprender esta lição agora

ਕਹਾਣੀ 13 - ਮਰੀਅਮ ਸਾਇਲ ਨਾਲ ਡੇਟ 'ਤੇ ਜਾਂਦੀ ਹੈ

ਮਰੀਅਮ ਰੈਸਟੋਰੈਂਟ ਵਿੱਚ ਹੈ।

ਉਸਦੀ ਸਾਇਲ ਨਾਲ ਮੁਲਾਕਾਤ ਹੈ।

ਮਰੀਅਮ ਸਾਇਲ ਨੂੰ ਨਹੀਂ ਜਾਣਦੀ।

ਪਰ ਉਹ ਦੋਸਤ ਦਾ ਦੋਸਤ ਹੈ।

ਸਾਇਲ ਸਮੇਂ ‘ਤੇ ਆਉਂਦਾ ਹੈ।

ਉਹ ਕਹਿੰਦਾ ਹੈ, “ਹੈਲੋ!” ਅਤੇ ਮਰੀਅਮ ਕਹਿੰਦੀ ਹੈ, “ਹਾਏ!”

ਸਾਇਲ ਬੈਠਦਾ ਹੈ, ਅਤੇ ਮਰੀਅਮ ਉਸ ਵੱਲ ਦੇਖਦੀ ਹੈ।

ਉਹ ਸੋਚਦੀ ਹੈ ਕਿ ਉਹ ਬਹੁਤ ਸੋਹਣਾ ਹੈ।

ਮਰੀਅਮ ਮੁਸਕੁਰਾਉਂਦੀ ਹੈ, ਅਤੇ ਸਾਇਲ ਉਸ ਵੱਲ ਦੇਖਦਾ ਹੈ।

“ਤੁਹਾਡੀ ਮੁਸਕਾਨ ਬਹੁਤ ਖੁਬਸੂਰਤ ਹੈ,” ਸਾਇਲ ਕਹਿੰਦਾ ਹੈ।

ਅ)

ਮੈਂ ਰੈਸਟੋਰੈਂਟ ਵਿੱਚ ਹਾਂ।

ਮੇਰੀ ਸਾਇਲ ਨਾਲ ਮੁਲਾਕਾਤ ਹੈ।

ਮੈ ਸਾਇਲ ਨੂੰ ਨਹੀਂ ਜਾਣਦੀ।

ਪਰ ਉਹ ਦੋਸਤ ਦਾ ਦੋਸਤ ਹੈ।

ਉਹ ਸਮੇਂ ‘ਤੇ ਆਉਂਦਾ ਹੈ।

ਉਹ ਕਹਿੰਦਾ ਹੈ, “ਹੈਲੋ!” ਅਤੇ ਮੈਂ ਕਹਿੰਦੀ ਹਾਂ, “ਹਾਏ!”

ਉਹ ਬੈਠਦਾ ਹੈ, ਅਤੇ ਮੈਂ ਉਸ ਵੱਲ ਦੇਖਦੀ ਹਾਂ।

ਮੈਂ ਸੋਚਦੀ ਹਾਂ ਕਿ ਉਹ ਬਹੁਤ ਸੋਹਣਾ ਹੈ।

ਮੈਂ ਮੁਸਕੁਰਾਉਂਦੀ ਹਾਂ, ਅਤੇ ਸਾਇਲ ਮੇਰੇ ਵੱਲ ਦੇਖਦਾ ਹੈ।

“ਤੁਹਾਡੀ ਮੁਸਕਾਨ ਬਹੁਤ ਖੁਬਸੂਰਤ ਹੈ,” ਸਾਇਲ ਕਹਿੰਦਾ ਹੈ।

ਪ੍ਰਸ਼ਨ:

1) ਮਰੀਅਮ ਰੈਸਟੋਰੈਂਟ ਵਿੱਚ ਹੈ। ਕੀ ਮਰੀਅਮ ਘਰ ਹੈ? ਨਹੀਂ, ਮਰੀਅਮ ਘਰ ਨਹੀਂ ਹੈ। ਉਹ ਰੈਸਟੋਰੈਂਟ ਵਿੱਚ ਹੈ।

2) ਮਰੀਅਮ ਦੀ ਸਾਇਲ ਨਾਲ ਮੁਲਾਕਾਤ ਹੈ। ਕੀ ਮਰੀਅਮ ਦੀ ਅਲੀ ਨਾਲ ਮੁਲਾਕਾਤ ਹੈ? ਨਹੀਂ, ਮਰੀਅਮ ਦੀ ਅਲੀ ਨਾਲ ਮੁਲਾਕਾਤ ਨਹੀਂ ਹੈ।

ਉਸਦੀ ਸਾਇਲ ਨਾਲ ਮੁਲਾਕਾਤ ਹੈ।

3) ਮਰੀਅਮ ਸਾਇਲ ਨੂੰ ਨਹੀਂ ਜਾਣਦੀ, ਪਰ ਉਹ ਦੋਸਤ ਦਾ ਦੋਸਤ ਹੈ। ਕੀ ਮਰੀਅਮ ਸਾਇਲ ਨੂੰ ਜਾਣਦੀ ਹੈ? ਨਹੀਂ, ਮਰੀਅਮ ਸਾਇਲ ਨੂੰ ਨਹੀਂ ਜਾਣਦੀ, ਪਰ ਉਹ ਦੋਸਤ ਦਾ ਦੋਸਤ ਹੈ।

4) ਸਾਇਲ ਰੈਸਟੋਰੇਂਟ ਵਿੱਚ ਸਮੇਂ ‘ਤੇ ਆਉਂਦਾ ਹੈ। ਕੀ ਸਾਇਲ ਰੈਸਟੋਰੇਂਟ ਵਿੱਚ ਸਮੇਂ ‘ਤੇ ਆਉਂਦਾ ਹੈ? ਹਾਂ, ਸਾਇਲ ਰੈਸਟੋਰੇਂਟ ਵਿੱਚ ਸਮੇਂ ‘ਤੇ ਆਉਂਦਾ ਹੈ।

5) ਸਾਇਲ ਮਰੀਅਮ ਨੂੰ ਕਹਿੰਦਾ ਹੈ, “ਹੈਲੋ!” ਕੀ ਸਾਇਲ ਕਹਿੰਦਾ ਹੈ, “ਹੈਲੋ!”? ਹਾਂ, ਸਾਇਲ ਮਰੀਅਮ ਨੂੰ ਕਹਿੰਦਾ ਹੈ, “ਹੈਲੋ!”

6) ਮਰੀਅਮ ਸੋਚਦੀ ਹੈ ਕਿ ਸਾਇਲ ਸੋਹਣਾ ਹੈ। ਕੀ ਮਰੀਅਮ ਸੋਚਦੀ ਹੈ ਕਿ ਸਾਇਲ ਸੋਹਣਾ ਹੈ? ਹਾਂ, ਮਰੀਅਮ ਸੋਚਦੀ ਹੈ ਕਿ ਸਾਇਲ ਸੋਹਣਾ ਹੈ।

7) ਸਾਇਲ ਮਰੀਅਮ ਵੱਲ ਦੇਖਦਾ ਹੈ। ਕੀ ਸਾਇਲ ਮਰੀਅਮ ਵੱਲ ਦੇਖਦਾ ਹੈ? ਹਾਂ, ਸਾਇਲ ਮਰੀਅਮ ਵੱਲ ਦੇਖਦਾ ਹੈ।

8) ਸਾਇਲ ਕਹਿੰਦਾ ਹੈ ਕਿ ਮਰੀਅਮ ਦੀ ਖੁਬਸੂਰਤ ਮੁਸਕਾਨ ਹੈ। ਕੀ ਸਾਇਲ ਕਹਿੰਦਾ ਹੈ ਕਿ ਉਸਨੂੰ ਮਰੀਅਮ ਦੀ ਮੁਸਕਾਨ ਪਸੰਦ ਹੈ?

ਹਾਂ, ਸਾਇਲ ਕਹਿੰਦਾ ਹੈ ਕਿ ਮਰੀਅਮ ਦੀ ਖੁਬਸੂਰਤ ਮੁਸਕਾਨ ਹੈ।

Learn languages from TV shows, movies, news, articles and more! Try LingQ for FREE