×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 59 - ਮਰੀਅਮ ਪੜ੍ਹਨਾ ਪਸੰਦ ਕਰਦੀ ਹੈ – Tekstas skaitymui

LingQ Mini Stories, ਕਹਾਣੀ 59 - ਮਰੀਅਮ ਪੜ੍ਹਨਾ ਪਸੰਦ ਕਰਦੀ ਹੈ

Pradedantysis 2 Pandžabų kalba pamoka, skirta skaitymo praktikai

Pradėkite mokytis šios pamokos dabar

ਕਹਾਣੀ 59 - ਮਰੀਅਮ ਪੜ੍ਹਨਾ ਪਸੰਦ ਕਰਦੀ ਹੈ

ਮਰੀਅਮ ਸਿਰਫ ਕਾਗਜ਼ੀ ਕਿਤਾਬਾਂ ਪੜ੍ਹਿਆ ਕਰਦੀ ਸੀ। ਉਸਦੇ ਜੀਵਨ ਦੇ ਜ਼ਿਆਦਾਤਰ ਸਮੇਂ ਵਿੱਚ ਇਲੈਕਟ੍ਰਾਨਿਕ ਕਿਤਾਬ ਦਾ ਖਿਆਲ ਪੈਦਾ ਵੀ ਨਹੀਂ ਸੀ ਹੋਇਆ। ਸਾਰੀਆਂ ਪੜ੍ਹਣ ਵਾਲੀਆਂ ਸਮੱਗਰੀਆਂ ਕਾਗਜ਼ ਉੱਤੇ ਪ੍ਰਿੰਟ ਹੁੰਦੀਆਂ ਸਨ।

ਹਾਲਾਂਕਿ, ਹੁਣ ਪੜ੍ਹਣ ਦੇ ਹੋਰ ਰਸਤੇ ਹਨ। ਕੁੱਝ ਸਾਲਾਂ ਵਿੱਚ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮੋਬਾਇਲ ਯੰਤਰਾਂ ਉੱਤੇ ਕਿਤਾਬਾਂ ਪੜ੍ਹਣੀਆਂ ਸ਼ੁਰੂਕਰ ਦਿੱਤੀਆਂ ਹਨ।

ਲੋਕ ਆਪਣੇ ਫੋਨਾਂ, ਆਪਣੇ ਇਲੈਕਟ੍ਰਾਨਿਕ ਟੈਬਲੇਟਾਂ, ਜਾਂ ਹੋਰ ਅਧਿਕਾਰਿਤ ਈ-ਬੁੱਕ ਰੀਡਰਾਂ ਜਿਵੇਂ ਕਿੰਡਲ ਉੱਤੇ ਪੜ੍ਹ ਸਕਦੇ ਹਨ, ਜੇਕਰ ਉਹ ਚਾਹੁੰਦੇ ਹਨ।

ਮਰੀਅਮ ਮੋਬਾਇਲ ਯੰਤਰ ਉੱਤੇ ਪੜ੍ਹਣ ਦੀ ਸੁਵਿਧਾ ਨੂੰ ਤਰਜੀਹ ਦਿੰਦੀ ਹੈ, ਕਿਉਂਕਿ ਉਸ ਕੋਲ ਹਮੇਸ਼ਾਉਸਦੀ ਪੜ੍ਹਣ ਦੀ ਸਮੱਗਰੀ ਉਸ ਦੇ ਨਾਲ ਹੀ ਰਹਿੰਦੀ ਹੈ।

ਉਹ ਈ-ਬੁੱਕਸ ਨੂੰ ਖਾਸ ਤੋਰ ‘ਤੇ ਸੁਵਿਧਾਜਨਕ ਪਾਉਂਦੀ ਹੈ ਜਦੋਂ ਉਹ ਯਾਤਰਾ ਕਰ ਰਹੀ ਹੋਵੇ, ਕਿਉਂਕਿ ਆਪਣੇ ਸਮਾਨ ਵਿੱਚ ਕਿਤਾਬਾਂ ਲਿਜਾਉਣਾ ਅਸੁਵਿਧਾਜਨਕ ਹੋ ਸਕਦਾ ਹੈ।

ਉਹ ਕਿਸੇ ਵੀ ਵੇਲੇ, ਕਿਸੇ ਵੀ ਪਲ, ਇੰਟਰਨੈੱਟ ਰਾਹੀਂ ਕੋਈ ਵੀ ਕਿਤਾਬ ਦਾ ਆਰਡਰ ਕਰ ਸਕਦੀ ਹੈ ਜੋ ਉਹ ਚਾਹੁੰਦੀ ਹੈ।

ਹਾਲਾਂਕਿ, ਉਸਦਾ ਪਤੀ ਮੁਹੰਮਦ ਆਪਣੇ ਹੱਥਾਂ ਵਿੱਚ ਰਸਮੀ ਕਾਗਜ਼ੀ ਕਿਤਾਬ ਰੱਖਣ ਨੂੰ ਤਰਜੀਹ ਦਿੰਦਾ ਹੈ। ਉਹ ਇਸ ਨੂੰ ਆਸਾਨੀ ਨਾਲ ਹੋਰ ਆਰਾਮਦਾਇਕ ਅਤੇ ਅਨੁਕੂਲ ਪੜ੍ਹਣ ਦੇ ਅਨੁਭਵ ਵਜੋਂ ਪਾਉਂਦਾ ਹੈ।

ਮੁਹੰਮਦ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਵੀ ਸਮਾਂ ਬਿਤਾਉਣਾ ਪਸੰਦ ਕਰਦਾ ਹੈ, ਸਿਰਫ ਇਹ ਦੇਖਣ ਲਈ ਕਿ ਕਿਸ ਕਿਸਮ ਦੀਆਂ ਕਿਤਾਬਾਂ ਉਪਲਬਧ ਹਨ।

ਮੁਹੰਮਦ ਦਾ ਰੁਝਾਨ ਕਿਤਾਬਾਂ ਖਰੀਦਣ ਦਾ ਹੈ, ਪਰ ਮਰੀਅਮ ਦਿਲਚਸਪ ਕਿਤਾਬਾਂ ਦੇ ਨਾਮਾਂ ਦੇ ਸਿਰਫ ਨੋਟ ਲੈਂਦੀ ਹੈ, ਤਾਂ ਕਿ ਉਹ ਆਨਲਾਈਨ ਈਬੁੱਕ ਸੰਸਕਰਨ ਆਰਡਰ ਕਰ ਸਕੇ ਅਤੇ ਆਪਣੇ ਪੋਰਟੇਬਲ ਯੰਤਰ ਉੱਤੇ ਪੜ੍ਹ ਸਕੇ।

ਅ)

ਕਈ ਸਾਲਾਂ ਤੱਕ, ਮੈਂ ਸਿਰਫ ਕਾਗਜ਼ੀ ਕਿਤਾਬਾਂ ਪੜ੍ਹਦੀ ਸੀ। ਮੇਰੇ ਜੀਵਨ ਦੇ ਜ਼ਿਆਦਾਤਰ ਸਮੇਂ ਵਿੱਚ ਇਲੈਕਟ੍ਰਾਨਿਕ ਕਿਤਾਬ ਦਾ ਖਿਆਲ ਪੈਦਾ ਵੀ ਨਹੀਂ ਸੀ ਹੋਇਆ। ਸਾਰੀਆਂ ਪੜ੍ਹਣ ਵਾਲੀਆਂ ਸਮੱਗਰੀਆਂ ਕਾਗਜ਼ ਉੱਤੇ ਪ੍ਰਿੰਟ ਸਨ।

ਹਾਲਾਂਕਿ, ਕੁੱਝ ਸਾਲ ਪਹਿਲਾਂ, ਮੈਂ ਪੜ੍ਹਣ ਦੇ ਨਵੇਂ ਰਸਤੇ ਖੋਜੇ। ਮੈਂ ਧਿਆਨ ਦਿੱਤਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮੋਬਾਇਲ ਯੰਤਰਾਂ ਉੱਤੇ ਕਿਤਾਬਾਂ ਪੜ੍ਹਣੀਆਂ ਸ਼ੁਰੂਕਰ ਦਿੱਤੀਆਂ ਸਨ।

ਮੈਂ ਲੋਕਾਂ ਨੂੰ ਆਪਣੇ ਫੋਨਾਂ, ਆਪਣੇ ਇਲੈਕਟ੍ਰਾਨਿਕ ਟੈਬਲੇਟਾਂ, ਜਾਂ ਹੋਰ ਅਧਿਕਾਰਿਤ ਈ-ਬੁੱਕ ਰੀਡਰਾਂ ਜਿਵੇਂ ਕਿੰਡਲ ਉੱਤੇ ਪੜ੍ਹਦੇ ਦੇਖਿਆ।

ਮੈਨੂੰ ਕਹਿਣਾ ਹਵੇਗਾ ਕਿ ਹੁਣ ਮੈਂ ਮੋਬਾਇਲ ਯੰਤਰ ਉੱਤੇ ਪੜ੍ਹਣ ਦੀ ਸੁਵਿਧਾ ਨੂੰ ਤਰਜੀਹ ਦਿੰਦੀ ਹਾਂ, ਕਿਉਂਕਿ ਮੇਰੇ ਕੋਲ ਹਮੇਸ਼ਾਮੇਰੀ ਪੜ੍ਹਣ ਦੀ ਸਮੱਗਰੀ ਮੇਰੇ ਨਾਲ ਹੀ ਰਹਿੰਦੀ ਹੈ।

ਮੈਂ ਈ-ਬੁੱਕਸ ਨੂੰ ਖਾਸ ਤੋਰ ‘ਤੇ ਸੁਵਿਧਾਜਨਕ ਪਾਇਆ ਹੈ ਜਦੋਂ ਯਾਤਰਾ ਕਰਦੀ ਹੋਵਾਂ, ਕਿਉਂਕਿ ਆਪਣੇ ਸਮਾਨ ਵਿੱਚ ਕਿਤਾਬਾਂ ਲਿਜਾਉਣਾ ਅਸੁਵਿਧਾਜਨਕ ਹੋ ਸਕਦਾ ਹੈ।

ਇਸ ਤੋਂ ਇਲਾਵਾ, ਮੈਂ ਕਿਸੇ ਵੀ ਵੇਲੇ, ਕਿਸੇ ਵੀ ਪਲ, ਇੰਟਰਨੈੱਟ ਰਾਹੀਂ ਕੋਈ ਵੀ ਕਿਤਾਬ ਦਾ ਆਰਡਰ ਕਰ ਸਕਦੀ ਹਾਂ ਜੋ ਉਹ ਚਾਹੁੰਦੀ ਹਾਂ।

ਹਾਲਾਂਕਿ, ਮੇਰੇ ਪਤੀ ਮੁਹੰਮਦ ਰਸਮੀ ਕਾਗਜ਼ੀ ਕਿਤਾਬਾਂ ਨੂੰ ਤਰਜੀਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਉਹ ਇਹਨਾਂ ਨੂੰ ਹੋਰ ਆਰਾਮਦਾਇਕ ਅਤੇ ਅਨੁਕੂਲ ਪੜ੍ਹਣ ਦੇ ਤਰੀਕੇ ਦੇ ਅਨੁਭਵ ਵਜੋਂ ਪਾਉਂਦੇ ਹਨ। ਉਹ ਮੇਰੀ ਦ੍ਰਿਸ਼ਟੀਵਿੱਚ ਪੁਰਾਣੇ ਖਿਆਲਾਂ ਦੇ ਹਨ।

ਮੁਹੰਮਦ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ, ਸਿਰਫ ਇਹ ਦੇਖਣ ਲਈ ਕਿ ਕਿਸ ਕਿਸਮ ਦੀਆਂ ਕਿਤਾਬਾਂ ਉਪਲਬਧ ਹਨ।

ਉਹ ਸਟੋਰ ਵਿੱਚ ਖੋਜਣ ਤੋਂ ਬਾਅਦ ਕਿਤਾਬ ਖਰੀਦ ਵੀ ਸਕਦੇ ਹਨ। ਹਾਲਾਂਕਿ, ਮੈਂ ਦਿਲਚਸਪ ਕਿਤਾਬਾਂ ਦੇ ਸਿਰਫ ਨਾਮਾਂ ਨੂੰ ਲਿਖਣ ਦੀ ਤਰਜੀਹ ਦਿੰਦੀ ਹਾਂ। ਫਿਰ ਮੈਂ ਆਨਲਾਈਨ ਈਬੁੱਕ ਸੰਸਕਰਨ ਦਾ ਆਰਡਰ ਕਰ ਸਕਦੀ ਹਾਂ ਅਤੇ ਇਸਨੂੰ ਆਪਣੇ ਪੋਰਟੇਬਲ ਯੰਤਰ ਉੱਤੇ ਪੜ੍ਹ ਸਕਦੀ ਹਾਂ। ਕਾਫੀ ਬਿਹਤਰ!

ਪ੍ਰਸ਼ਨ:

1.ਉਸਦੇ ਜੀਵਨ ਦੇ ਜ਼ਿਆਦਾਤਰ ਸਮੇਂ ਵਿੱਚ ਇਲੈਕਟ੍ਰਾਨਿਕ ਕਿਤਾਬ ਦਾ ਖਿਆਲ ਪੈਦਾ ਵੀ ਨਹੀਂ ਸੀ ਹੋਇਆ। ਕਿਹੜਾ ਖਿਆਲ ਉਸਦੇ ਜੀਵਨ ਦੇ ਜ਼ਿਆਦਾਤਰ ਸਮੇਂ ਵਿੱਚ ਪੈਦਾ ਵੀ ਨਹੀਂ ਹੋਇਆ ਸੀ?

ਇਲੈਕਟ੍ਰਾਨਿਕ ਕਿਤਾਬ ਦਾ ਖਿਆਲ ਉਸਦੇ ਜੀਵਨ ਦੇ ਜ਼ਿਆਦਾਤਰ ਸਮੇਂ ਵਿੱਚ ਪੈਦਾ ਵੀ ਨਹੀਂ ਹੋਇਆ ਸੀ।

2.ਕੁੱਝ ਸਾਲਾਂ ਵਿੱਚ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮੋਬਾਇਲ ਯੰਤਰਾਂ ਉੱਤੇ ਕਿਤਾਬਾਂ ਪੜ੍ਹਣੀਆਂ ਸ਼ੁਰੂਕਰ ਦਿੱਤੀਆਂ ਹਨ। ਕਦੋਂ ਤੋਂ ਲੋਕਾਂ ਨੇ ਮੋਬਾਇਲ ਯੰਤਰਾਂ ਉੱਤੇ ਕਿਤਾਬਾਂ ਪੜ੍ਹਣੀਆਂ ਸ਼ੁਰੂਕਰ ਦਿੱਤੀਆਂ ਹਨ?

ਲੋਕਾਂ ਨੇ ਕੁੱਝ ਸਾਲਾਂ ਵਿੱਚ ਮੋਬਾਇਲ ਯੰਤਰਾਂ ਉੱਤੇ ਕਿਤਾਬਾਂ ਪੜ੍ਹਣੀਆਂ ਸ਼ੁਰੂਕਰ ਦਿੱਤੀਆਂ ਹਨ।

3.ਉਸਨੂੰ ਈਬੁੱਕਸ ਖਾਸ ਤੋਰ ‘ਤੇ ਸੁਵਿਧਾਜਨਕ ਲੱਗਦੀਆਂ ਹਨ ਜਦੋਂ ਉਹ ਯਾਤਰਾ ਕਰ ਰਹੀ ਹੁੰਦੀ ਹੈ। ਮਰੀਅਮ ਨੂੰ ਕਦੋਂ ਈਬੁੱਕਸ ਖਾਸ ਤੋਰ ‘ਚੇ ਸੁਵਿਧਾਜਨਕ ਲੱਗਦੀਆਂ ਹਨ?

ਉਸਨੂੰ ਈਬੁੱਕਸ ਖਾਸ ਤੋਰ ‘ਤੇ ਸੁਵਿਧਾਜਨਕ ਲੱਗਦੀਆਂ ਹਨ ਜਦੋਂ ਉਹ ਯਾਤਰਾ ਕਰ ਰਹੀ ਹੁੰਦੀ ਹੈ।

4.ਉਹ ਕਿਸੇ ਵੀ ਵੇਲੇ, ਕਿਸੇ ਵੀ ਪਲ, ਇੰਟਰਨੈੱਟ ਰਾਹੀਂ ਕੋਈ ਵੀ ਕਿਤਾਬ ਦਾ ਆਰਡਰ ਕਰ ਸਕਦੀ ਹੈ ਜੋ ਉਹ ਚਾਹੁੰਦੀ ਹੈ। ਉਹ ਕਿਸ ਨੂੰ ਕਿਸੇ ਵੀ ਪਲ ਆਰਡਰ ਕਰਨ ਦੇ ਯੋਗ ਹੈ?

ਮਰੀਅਮ ਕਿਸੇ ਵੀ ਪਲ ਇੰਟਰਨੈੱਟ ਰਾਹੀਂ ਕੋਈ ਵੀ ਕਿਤਾਬ ਦਾ ਆਰਡਰ ਕਰ ਸਕਦੀ ਹੈ ਜੋ ਉਹ ਚਾਹੁੰਦੀ ਹੈ।

5.ਮੇਰੇ ਪਤੀ ਮੁਹੰਮਦ, ਹਾਲਾਂਕਿ, ਰਸਮੀ ਕਾਗਜ਼ੀ ਕਿਤਾਬਾਂ ਨੂੰ ਤਰਜੀਹ ਦਿੰਦੇ ਹਨ। ਕੀ ਉਸਦਾ ਪਤੀ ਮੁਹੰਮਦ ਈਬੁੱਕ ਨੂੰ ਤਰਜੀਹ ਦਿੰਦਾ ਹੈ ਜਾਂ ਰਸਮੀ ਕਾਗਜ਼ੀ ਕਿਤਾਬ ਨੂੰ?

ਉਹ ਰਸਮੀ ਕਾਗਜ਼ੀ ਕਿਤਾਬਾਂ ਨੂੰ ਤਰਜੀਹ ਦਿੰਦਾ ਹੈ।

6.ਮੁਹੰਮਦ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ, ਸਿਰਫ ਇਹ ਦੇਖਣ ਲਈ ਕਿ ਕਿਸ ਕਿਸਮ ਦੀਆਂ ਕਿਤਾਬਾਂ ਉਪਲਬਧ ਹਨ। ਮੁਹੰਮਦ ਕਿੰਨ੍ਹਾ ਸਮਾਂ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਬਿਤਾਉਂਦਾ ਹੈ?

ਮੁਹੰਮਦ ਬਹੁਤ ਸਮਾਂ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਬਿਤਾਉਂਦਾ ਹੈ।

7.ਉਹ ਸਟੋਰ ਵਿੱਚ ਖੋਜਣ ਤੋਂ ਬਾਅਦ ਕਿਤਾਬ ਖਰੀਦ ਵੀ ਸਕਦੇ ਹਨ। ਮੁਹੰਮਦ ਕਦੋਂ ਕਿਤਾਬ ਖਰੀਦ ਸਕਦਾ ਹੈ?

ਉਹ ਸਟੋਰ ਵਿੱਚ ਖੋਜਣ ਤੋਂ ਬਾਅਦ ਕਿਤਾਬ ਖਰੀਦ ਵੀ ਸਕਦੇ ਹਨ।

8.ਹਾਲਾਂਕਿ, ਮੈਂ ਦਿਲਚਸਪ ਕਿਤਾਬਾਂ ਦੇ ਸਿਰਫ ਨਾਮਾਂ ਨੂੰ ਲਿਖਣ ਦੀ ਤਰਜੀਹ ਦਿੰਦੀ ਹਾਂ। ਮੈਂ ਕਿਤਾਬਾਂ ਦੇ ਸਟੋਰ ਅਤੇ ਲਾਇਬ੍ਰੇਰੀਆਂ ਵਿੱਚ ਕੀ ਕਰਨ ਨੂੰ ਤਰਜੀਹ ਦਿੰਦੀ ਹਾਂ?

Learn languages from TV shows, movies, news, articles and more! Try LingQ for FREE