×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 54 - ਪਾਰਕ ਵਿਚ ਹਜਰਾ – Tekstas skaitymui

LingQ Mini Stories, ਕਹਾਣੀ 54 - ਪਾਰਕ ਵਿਚ ਹਜਰਾ

Pradedantysis 2 Pandžabų kalba pamoka, skirta skaitymo praktikai

Pradėkite mokytis šios pamokos dabar

ਕਹਾਣੀ 54 - ਪਾਰਕ ਵਿਚ ਹਜਰਾ

ਇਹ ਹਜਰਾ ਦੀ ਕਹਾਣੀ ਹੈ ਜੋ ਪਾਰਕ ਵਿੱਚ ਗੁਆਚ ਗਈ ਹੈ।

ਉ)

ਹਜਰਾ ਪਾਰਕ ਵਿੱਚ ਗੁਆਚ ਗਈ ਹੈ।

ਉਹ ਉੱਥੇ ਗਰਮੀ ਦੇ ਸੰਗੀਤ ਮੇਲੇ ‘ਤੇ ਗਈ ਹੋੀ ਸੀ,

ਪਰ ਇਹ ਉਸ ਤੋਂ ਦੇਰੀ ਨਾਲ ਖਤਮ ਹੋਇਆ ਜਿੰਨੀ ਉਸਨੂੰ ਉਮੀਦ ਸੀ।

ਹੁਣ, ਬੱਸਾਂ ਚੱਲਣੀਆਂ ਬੰਦ ਹੋ ਗਈਆਂ ਹਨ,

ਅਤੇ ਉੱਥੇ ਸੈਂਕੜੇ ਲੋਕ ਹਨ ਜੋ ਇੱਕੋ ਵਾਰ ਉੱਥੋਂ ਜਾਣਾ ਚਾਹੁੰਦੇ ਹਨ।

ਹਜਰਾ ਨੇ ਆਪਣੇ ਫੋਨ ਉੱਤੇ ਊਬਰ ਡਰਾਇਵਰ ਨੂੰ ਬੇਨਤੀ ਕੀਤੀ।

ਉਸਨੇ ਪਹਿਲਾਂ ਕਦੇ ਵੀ ਊਬਰ ਨਹੀਂ ਵਰਤੀ ਸੀ, ਅਤੇ ਉਮੀਦ ਕਰਦੀ ਹੈ ਕਿ ਇਹ ਸੁਰੱਖਿਅਤ ਹੋਵੇ।

ਉਹ ਆਪਣੇ ਫੋਨ ਦੀ ਸਕਰੀਨ ਉੱਤੇ ਕਾਰ ਨੂੰ ਕੋਲ ਆਉਂਦਿਆਂ ਦੇਖਦੀ ਹੈ।

ਇਹ ਬਹੁਤ ਹੋਲੀ ਚੱਲਦੀ ਹੋਈ ਜਾਪਦੀ ਹੈ।

ਅਗਲੀ ਵਾਰ, ਉਹ ਬੱਸਾਂ ਦੇ ਬੰਦ ਹੋਣ ਤੋਂ ਪਹਿਲਾਂ ਚਲੀ ਜਾਵੇਗੀ।

ਹੁਣ ਹਜਰਾ ਦਾ ਦੋਸਤ ਉਸਮਾਨ ਕਹਾਣੀ ਵਿੱਚ ਹਨ।

ਅ)

ਹਜਰਾ ਅਤੇ ਉਸਮਾਨ ਪਾਰਕ ਵਿੱਚ ਗੁਆਚ ਗਏ ਹਨ।

ਉਹ ਉੱਥੇ ਗਰਮੀ ਦੇ ਸੰਗੀਤ ਮੇਲੇ ‘ਤੇ ਗਏ ਹੋਏ ਸੀ,

ਪਰ ਇਹ ਉਸ ਤੋਂ ਦੇਰੀ ਨਾਲ ਖਤਮ ਹੋਇਆ ਜਿੰਨੀ ਉਹਨਾਂ ਨੂੰ ਉਮੀਦ ਸੀ।

ਹੁਣ, ਬੱਸਾਂ ਚੱਲਣੀਆਂ ਬੰਦ ਹੋ ਗਈਆਂ ਹਨ,

ਅਤੇ ਉੱਥੇ ਸੈਂਕੜੇ ਲੋਕ ਹਨ ਜੋ ਇੱਕੋ ਵਾਰ ਉੱਥੋਂ ਜਾਣਾ ਚਾਹੁੰਦੇ ਹਨ।

ਹਜਰਾ ਅਤੇ ਉਸਮਾਨ ਨੇ ਆਪਣੇ ਫੋਨ ਉੱਤੇ ਊਬਰ ਡਰਾਇਵਰ ਨੂੰ ਬੇਨਤੀ ਕੀਤੀ ਹੈ।

ਉਹਨਾਂ ਨੇ ਪਹਿਲਾਂ ਕਦੇ ਵੀ ਊਬਰ ਨਹੀਂ ਵਰਤੀ ਸੀ, ਅਤੇ ਉਮੀਦ ਕਰਦੇ ਹਨ ਕਿ ਇਹ ਸੁਰੱਖਿਅਤ ਹੋਵੇ।

ਉਹ ਫੋਨ ਦੀ ਸਕਰੀਨ ਉੱਤੇ ਕਾਰ ਨੂੰ ਕੋਲ ਆਉਂਦਿਆਂ ਦੇਖਦੇ ਹਨ।

ਇਹ ਬਹੁਤ ਹੋਲੀ ਚੱਲਦੀ ਹੋਈ ਜਾਪਦੀ ਹੈ।

ਅਗਲੀ ਵਾਰ, ਉਹ ਬੱਸਾਂ ਦੇ ਬੰਦ ਹੋਣ ਤੋਂ ਪਹਿਲਾਂ ਚਲੇ ਜਾਣਗੇ।

ਅੱਗੇ ਮੈਂ ਕਹਾਣੀ ਬਾਰੇ ਕੁੱਝ ਪ੍ਰਸ਼ਨਪੜ੍ਹਾਂਗਾ। ਤੁਸੀਂ ਮੇਰੇ ਨਾਲ ਉਹਨਾਂ ਦੇ ਜਵਾਬ ਦੇ ਸਕਦੇ ਹੋ, ਜਾਂ ਸਿਰਫ ਸੁਣ ਸਕਦੇ ਹੋ।

ਪ੍ਰਸ਼ਨ:

1) ਹਜਰਾ ਪਾਰਕ ਵਿੱਚ ਗੁਆਚ ਗਈ। ਹਜਰਾ ਕਿੱਥੇ ਗੁਆਚ ਗਈ ਹੈ? ਹਜਰਾ ਪਾਰਕ ਵਿੱਚ ਗੁਆਚ ਗਈ।

2) ਉਹ ਉੱਥੇ ਗਰਮੀ ਦੇ ਸੰਗੀਤ ਮੇਲੇ ‘ਤੇ ਗਈ ਹੋੀ ਸੀ। ਉਹ ਉੱਥੇ ਕਿਉਂ ਗਈ ਸੀ? ਉਹ ਉੱਥੇ ਗਰਮੀ ਦੇ ਸੰਗੀਤ ਮੇਲੇ ‘ਤੇ ਗਈ ਹੋੀ ਸੀ।

3) ਹੁਣ, ਬੱਸਾਂ ਚੱਲਣੀਆਂ ਬੰਦ ਹੋ ਗਈਆਂ ਹਨ। ਕੀ ਬੱਸਾਂ ਹਾਲੇ ਵੀ ਚੱਲ ਰਹੀਆਂ ਹਨ? ਨਹੀਂ, ਬੱਸਾਂ ਚੱਲਣੀਆਂ ਬੰਦ ਹੋ ਗਈਆਂ ਹਨ।

4) ਉੱਥੇ ਸੈਂਕੜੇ ਲੋਕ ਹਨ ਜੋ ਇੱਕੋ ਵਾਰ ਵਿੱਚ ਉੱਥੋਂ ਜਾਣਾ ਚਾਹੁੰਦੇ ਹਨ। ਕਿੰਨੇ ਲੋਕ ਇੱਕੋ ਵਾਰ ਵਿੱਚ ਜਾਣਾ ਚਾਹੁੰਦੇ ਹਨ? ਉੱਥੇ ਸੈਂਕੜੇ ਲੋਕ ਹਨ ਜੋ ਇੱਕੋ ਵਾਰ ਵਿੱਚ ਉੱਥੋਂ ਜਾਣਾ ਚਾਹੁੰਦੇ ਹਨ।

5) ਹਜਰਾ ਅਤੇ ਉਸਮਾਨ ਨੇ ਊਬਰ ਡਰਾਇਵਰ ਨੂੰ ਬੇਨਤੀ ਕੀਤੀ ਹੈ। ਹਜਰਾ ਅਤੇ ਉਸਮਾਨ ਨੇ ਕੀ ਬੇਨਤੀ ਕੀਤੀ ਹੈ? ਹਜਰਾ ਅਤੇ ਉਸਮਾਨ ਨੇ ਊਬਰ ਡਰਾਇਵਰ ਦੀ ਬੇਨਤੀ ਕੀਤੀ ਹੈ।

6) ਉਹਨਾਂ ਨੇ ਪਹਿਲਾਂ ਕਦੇ ਵੀ ਊਬਰ ਨਹੀਂ ਵਰਤੀ, ਅਤੇ ਉਮੀਦ ਕਰਦੇ ਹਨ ਕਿ ਇਹ ਸੁਰੱਖਿਅਤ ਹੋਵੇ। ਕੀ ਉਹਨਾਂ ਨੇ ਪਹਿਲਾਂ ਕਦੇ ਊਬਰ ਵਰਤੀ ਹੈ?

ਨਹੀਂ, ਉਹਨਾਂ ਨੇ ਪਹਿਲਾਂ ਕਦੇ ਊਬਰ ਨਹੀਂ ਵਰਤੀ ਹੈ।

7) ਉਹ ਫੋਨ ਦੀ ਸਕਰੀਨ ਉੱਤੇ ਕਾਰ ਨੂੰ ਕੋਲ ਆਉਂਦਿਆਂ ਦੇਖਦੇ ਹਨ। ਉਹ ਕਾਰ ਨੂੰ ਕੋਲ ਆਉਂਦਿਆਂ ਕਿਵੇਂ ਦੇਖ ਰਹੇ ਹਨ? ਉਹ ਫੋਨ ਦੀ ਸਕਰੀਨ ਉੱਤੇ ਕਾਰ ਨੂੰ ਕੋਲ ਆਉਂਦਿਆਂ ਦੇਖਦੇ ਹਨ।

8) ਅਗਲੀ ਵਾਰ, ਉਹ ਬੱਸਾਂ ਦੇ ਬੰਦ ਹੋਣ ਤੋਂ ਪਹਿਲਾਂ ਚਲੇ ਜਾਣਗੇ। ਉਹ ਅਗਲੀ ਵਾਰ ਕੀ ਕਰਨਗੇ? ਅਗਲੀ ਵਾਰ, ਉਹ ਬੱਸਾਂ ਦੇ ਬੰਦ ਹੋਣ ਤੋਂ ਪਹਿਲਾਂ ਚਲੇ ਜਾਣਗੇ।

Learn languages from TV shows, movies, news, articles and more! Try LingQ for FREE