×

Usamos cookies para ayudar a mejorar LingQ. Al visitar este sitio, aceptas nuestras politicas de cookie.

LingQ Mini Stories, ਕਹਾਣੀ 34 - ਤਾਮਿਲ ਨੇ ਆਪਣੇ ਦੋਸਤਾਂ ਨਾਲ ਡ... – Text to read

LingQ Mini Stories, ਕਹਾਣੀ 34 - ਤਾਮਿਲ ਨੇ ਆਪਣੇ ਦੋਸਤਾਂ ਨਾਲ ਡਿਨਰ ਕੀਤਾ

Principiante 2 Punjabi lesson to practice reading

Comienza a aprender esta lección ya

ਕਹਾਣੀ 34 - ਤਾਮਿਲ ਨੇ ਆਪਣੇ ਦੋਸਤਾਂ ਨਾਲ ਡਿਨਰ ਕੀਤਾ

ਤਾਮੀਲ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ‘ਤੇ ਜਾ ਰਿਹਾ ਸੀ।

ਉਹਨਾਂ ਨੂੰ ਰੈਸਟੋਰੈਂਟ ਵਿਖੇ ਨਿਰਣਾ ਕਰਨਾ ਪਿੰਆ ਸੀ।

ਤਾਮੀਲ ਨੇ ਹਮੇਸ਼ਾ ਇਟਾਲੀਅਨ ਭੋਜਨ ਨੂੰ ਸੱਭ ਤੋਂ ਵੱਧ ਪਸੰਦ ਕੀਤਾ ਹੈ।

ਪਰ ਉਸਦੇ ਦੋਸਤਾਂ ਨੇ ਇਟਾਲੀਅਨ ਭੋਜਨ ਨਾਲੋਂ ਥਾਈ ਭੋਜਨ ਨੂੰ ਹਮੇਸ਼ਾ ਪਸੰਦ ਕੀਤਾ ਹੈ।

ਤਾਮੀਲ ਨੇ ਪਹਿਲੀ ਵਾਰ ਥਾਈ ਭੋਜਨ ਖਾਣ ਦਾ ਨਿਰਣਾ ਲਿਆ।

ਤਾਮੀਲ ਅਤੇ ਉਸਦੇ ਦੋਸਤ ਰੈਸਟੋਰੈਂਟ ਗਏ।

ਤਾਮੀਲ ਦੇ ਦੋਸਤ ਤਾਮੀਲ ਤੋਂ ਵੱਧ ਮਸਾਲੇਦਾਰ ਭੋਜਨ ਪਸੰਦ ਕਰਦੇ ਹਨ।

ਇਸ ਲਈ ਉਹਨਾਂ ਨੇ ਕੁੱਝ ਮਸਾਲੇਦਾਰ ਥਾਈ ਭੋਜਨ ਆਰਡਰ ਕੀਤਾ।

ਤਾਮੀਲ ਨੇ ਸਲਾਦ ਆਰਡਰ ਕੀਤਾ।

ਇਹ ਉਸਦੇ ਦੋਸਤਾਂ ਦੇ ਭੋਜਨ ਤੋਂ ਘੱਟ ਮਸਾਲੇਦਾਰ ਸੀ।

ਅ)

ਹਾਲ ਹੀ ਵਿੱਚ ਮੈਂ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ‘ਤੇ ਜਾ ਰਿਹਾ ਹਾਂ।

ਅਸੀਂ ਰੈਸਟੋਰੈਂਟਾਂ ਬਾਰੇ ਨਿਰਣਾ ਲੈ ਰਹੇ ਹਾਂ।

ਮੈਂ ਹਮੇਸ਼ਾ ਇਟਾਲੀਅਨ ਭੋਜਨ ਨੂੰ ਸੱਭ ਤੋਂ ਵੱਧ ਪਸੰਦ ਕੀਤਾ ਹੈ।

ਪਰ ਮੇਰੇ ਦੋਸਤਾਂ ਨੇ ਇਟਾਲੀਅਨ ਭੋਜਨ ਨਾਲੋਂ ਥਾਈ ਭੋਜਨ ਨੂੰ ਹਮੇਸ਼ਾ ਪਸੰਦ ਕੀਤਾ ਹੈ।

ਮੈਂ ਪਹਿਲੀ ਵਾਰ ਥਾਈ ਭੋਜਨ ਖਾਣ ਦਾ ਨਿਰਣਾ ਲਿਆ।

ਮੇਰੇ ਦੋਸਤ ਅਤੇ ਮੈਂ ਰੈਸਟੋਰੈਂਟ ਜਾਂਦੇ ਹਾਂ।

ਮੇਰੇ ਦੋਸਤ ਮੇਰੇ ਤੋਂ ਵੱਧ ਮਸਾਲੇਦਾਰ ਭੋਜਨ ਪਸੰਦ ਕਰਦੇ ਹਨ।

ਉਹ ਕੁੱਝ ਮਸਾਲੇਦਾਰ ਥਾਈ ਭੋਜਨ ਆਰਡਰ ਕਰਦੇ ਹਨ।

ਮੈਂ ਸਲਾਦ ਆਰਡਰ ਕੀਤਾ।

ਇਹ ਮੇਰੇ ਦੋਸਤਾਂ ਦੇ ਭੋਜਨ ਤੋਂ ਘੱਟ ਮਸਾਲੇਦਾਰ ਹੈ।

ਪ੍ਰਸ਼ਨ:

1) ਤਾਮੀਲ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ‘ਤੇ ਜਾ ਰਿਹਾ ਸੀ। ਤਾਮੀਲ ਆਪਣੇ ਦੋਸਤਾਂ ਨਾਲ ਕੀ ਕਰ ਰਿਹਾ ਸੀ? ਉਹ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ‘ਤੇ ਜਾ ਰਿਹਾ ਸੀ।

2) ਉਹਨਾਂ ਨੇ ਜਿੱਥੇ ਜਾਣਾ ਸੀ ਉਸ ਰੈਸਟੋਰੈਂਟ ਦਾ ਨਿਰਣਾ ਕਰਨਾ ਸੀ। ਉਹਨਾਂ ਨੇ ਕਿਸਦਾ ਨਿਰਣਾ ਕਰਨਾ ਸੀ? ਉਹਨਾਂ ਨੇ ਜਿੱਥੇ ਜਾਣਾ ਸੀ ਉਸ ਰੈਸਟੋਰੈਂਟ ਦਾ ਨਿਰਣਾ ਕਰਨਾ ਸੀ।

3) ਤਾਮੀਲ ਨੇ ਹਮੇਸ਼ਾ ਇਟਾਲੀਅਨ ਭੋਜਨ ਨੂੰ ਸੱਭ ਤੋਂ ਵੱਧ ਪਸੰਦ ਕੀਤਾ ਹੈ। ਤਾਮੀਲ ਨੇ ਕਿਸ ਕਿਸਮ ਦਾ ਭੋਜਨ ਸੱਭ ਤੋਂ ਵੱਧ ਪਸੰਦ ਕੀਤਾ ਹੈ?

ਤਾਮੀਲ ਨੇ ਹਮੇਸ਼ਾ ਇਟਾਲੀਅਨ ਭੋਜਨ ਨੂੰ ਸੱਭ ਤੋਂ ਵੱਧ ਪਸੰਦ ਕੀਤਾ ਹੈ।

4) ਉਸਦੇ ਦੋਸਤਾਂ ਨੇ ਇਟਾਲੀਅਨ ਭੋਜਨ ਨਾਲੋਂ ਥਾਈ ਭੋਜਨ ਨੂੰ ਹਮੇਸ਼ਾ ਪਸੰਦ ਕੀਤਾ ਹੈ। ਉਸਦੇ ਦੋਸਤਾਂ ਨੇ ਕਿਸ ਕਿਸਮ ਦੇ ਭੋਜਨ ਨੂੰ ਹਮੇਸ਼ਾ ਪਸੰਦ ਕੀਤਾ?

ਉਸਦੇ ਦੋਸਤਾਂ ਨੇ ਹਮੇਸ਼ਾ ਥਾਈ ਭੋਜਨ ਨੂੰ ਪਸੰਦ ਕੀਤਾ ਹੈ।

5) ਤਾਮੀਲ ਨੇ ਥਾਈ ਭੋਜਨ ਖਾਣ ਦਾ ਨਿਰਣਾ ਲਿਆ। ਤਾਮੀਲ ਨੇ ਕਿਸਦਾ ਨਿਰਣਾ ਲਿਆ? ਤਾਮੀਲ ਨੇ ਥਾਈ ਭੋਜਨ ਖਾਣ ਦਾ ਨਿਰਣਾ ਲਿਆ।

6) ਤਾਮੀਲ ਦੇ ਦੋਸਤ ਤਾਮੀਲ ਤੋਂ ਵੱਧ ਮਸਾਲੇਦਾਰ ਭੋਜਨ ਪਸੰਦ ਕਰਦੇ ਹਨ। ਕਿਸ ਨੂੰ ਮਸਾਲੇਦਾਰ ਭੋਜਨ ਜ਼ਿਆਦਾ ਪਸੰਦ ਹੈ, ਤਾਮੀਲ ਜਾਂ ਤਾਮੀਲ ਦੇ ਦੋਸਤ?

ਤਾਮੀਲ ਦੇ ਦੋਸਤ ਤਾਮੀਲ ਤੋਂ ਵੱਧ ਮਸਾਲੇਦਾਰ ਭੋਜਨ ਪਸੰਦ ਕਰਦੇ ਹਨ।

7) ਤਾਮੀਲ ਦੇ ਦੋਸਤ ਕੁੱਝ ਮਸਾਲੇਦਾਰ ਥਾਈ ਭੋਜਨ ਆਰਡਰ ਕਰਦੇ ਹਨ। ਤਾਮੀਲ ਦੇ ਦੋਸਤ ਕੀ ਆਰਡਰ ਕਰਦੇ ਹਨ? ਉਹ ਕੁੱਝ ਮਸਾਲੇਦਾਰ ਥਾਈ ਭੋਜਨ ਆਰਡਰ ਕਰਦੇ ਹਨ।

8) ਤਾਮੀਲ ਨੇ ਸਲਾਦ ਆਰਡਰ ਕੀਤਾ। ਤਾਮੀਲ ਨੇ ਰੈਸਟੋਰੈਂਟ ਵਿੱਚ ਕੀ ਆਰਡਰ ਕੀਤਾ? ਉਸਨੇ ਸਲਾਦ ਆਰਡਰ ਕੀਤਾ।

9) ਤਾਮੀਲ ਦਾ ਸਲਾਦ ਉਸਦੇ ਦੋਸਤਾਂ ਦੇ ਭੋਜਨ ਤੋਂ ਘੱਟ ਮਸਾਲੇਦਾਰ ਹੈ। ਕੀ ਘੱਟ ਮਸਾਲੇਦਾਰ ਹੈ, ਤਾਮੀਲ ਦਾ ਸਲਾਦ, ਜਾਂ ਉਸਦੇ ਦੋਸਤਾਂ ਦਾ ਭੋਜਨ?

ਤਾਮੀਲ ਦਾ ਸਲਾਦ ਉਸਦੇ ਦੋਸਤਾਂ ਦੇ ਭੋਜਨ ਤੋਂ ਘੱਟ ਮਸਾਲੇਦਾਰ ਹੈ।

Learn languages from TV shows, movies, news, articles and more! Try LingQ for FREE