ਕਹਾਣੀ 17 - ਹਾਈਵੇ ਤੇ
ਇੰਤਾਜ ਕੰਮ ਤੋਂ ਘਰ ਆ ਰਿਹਾ ਹੈ।
ਉਹ ਹਰ ਰੋਜ਼ ਕੰਮ ਤੋਂ ਘਰ ਕਾਰ ਚਲਾਉਂਦਾ ਹੈ।
ਹਾਈਵੇ ਉੱਤੇ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਹਨ।
ਹਾਈਵੇ ਵਿੱਚ ਐਨੀ ਭੀੜ ਹੁੰਦੀ ਹੈ ਕਿ ਚੱਲਣਾ ਔਖਾ ਹੁੰਦਾ ਹੈ।
ਇੰਤਾਜ ਮਾਯੂਸ ਅਤੇ ਗੁੱਸਾ ਮਹਿਸੂਸ ਕਰਦਾ ਹੈ।
ਉਹ ਖਬਰਾਂ ਸੁਣਨ ਲਈ ਰੇਡੀਓ ਚਲਾ ਲੈਂਦਾ ਹੈ।
ਫਿਰ, ਉਹ ਕੁੱਝ ਗਾਣੇ ਸੁਣਦਾ ਹੈ।
ਫਿਰ ਵੀ, ਇੰਦਾਜ ਉਬਾਊ ਅਤੇ ਥੱਕਿਆ ਹੈ।
ਹਾਈਵੇ ਵਿੱਚ ਹਰ ਰੋਜ਼ ਬਹੁਤ ਐਨੀ ਭੀੜ ਰਹਿੰਦੀ ਹੈ।
ਇੰਤਾਜ ਇਸਦੀ ਜਗ੍ਹਾ ਮੋਟਰਸਾਈਕਲ ਖਰੀਦਣ ਦਾ ਸੋਚਦਾ ਹੈ।
ਅ)
ਮੈਂ ਕੰਮ ਤੋਂ ਘਰ ਆ ਰਿਹਾ ਹਾਂ।
ਮੈਂ ਹਰ ਰੋਜ਼ ਕੰਮ ਤੋਂ ਘਰ ਕਾਰ ਚਲਾਉਂਦਾ ਹਾਂ।
ਹਾਈਵੇ ਉੱਤੇ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਹਨ।
ਹਾਈਵੇ ਵਿੱਚ ਐਨੀ ਭੀੜ ਹੁੰਦੀ ਹੈ ਕਿ ਚੱਲਣਾ ਔਖਾ ਹੁੰਦਾ ਹੈ।
ਮੈਂ ਮਾਯੂਸ ਅਤੇ ਗੁੱਸਾ ਮਹਿਸੂਸ ਕਰਦਾ ਹਾਂ।
ਮੈਂ ਖਬਰਾਂ ਸੁਣਨ ਲਈ ਰੇਡੀਓ ਚਲਾ ਲੈਂਦਾ ਹਾਂ।
ਫਿਰ, ਮੈਂ ਕੁਝ ਗਾਣੇ ਸੁਣਦਾ ਹਾਂ।
ਫਿਰ ਵੀ, ਮੈਂ ਉਬਾਊ ਅਤੇ ਥੱਕਿਆ ਹੋਇਆ ਹਾਂ।
ਹਾਈਵੇ ਵਿੱਚ ਹਰ ਰੋਜ਼ ਬਹੁਤ ਭੀੜ ਰਹਿੰਦੀ ਹੈ।
ਮੈਂ ਇਸਦੀ ਜਗ੍ਹਾ ਮੋਟਰਸਾਈਕਲ ਖਰੀਦਣ ਦਾ ਸੋਚਦਾ ਹਾਂ।
ਪ੍ਰਸ਼ਨ:
1) ਇੰਤਾਜ ਆਪਣੀ ਕਾਰ ਵਿੱਚ ਕੰਮ ਤੋਂ ਘਰ ਆ ਰਿਹਾ ਹੈ। ਕੀ ਇੰਤਾਜ ਕੰਮ ‘ਤੇ ਹੈ? ਨਹੀਂ, ਇੰਤਾਜ ਕੰਮ ‘ਤੇ ਨਹੀਂ ਹੈ।
ਉਹ ਆਪਣੀ ਕਾਰ ਵਿੱਚ ਕੰਮ ਤੋਂ ਘਰ ਆ ਰਿਹਾ ਹੈ।
2) ਹਾਈਵੇ ਉੱਤੇ ਇੰਤਾਜ ਦੇ ਨਾਲ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਹਨ। ਕੀ ਹਾਈਵੇ ਉੱਤੇ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਹਨ?
ਹਾਂ, ਹਾਈਵੇ ਉੱਤੇ ਇੰਤਾਜ ਦੇ ਨਾਲ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਹਨ।
3) ਇੰਤਾਜ ਚੱਲ ਨਹੀਂ ਸਕਦਾ ਕਿਉਂਕਿ ਹਾਈਵੇ ਉੱਤੇ ਬਹੁਤ ਭੀੜ ਹੈ। ਕੀ ਇੰਤਾਜ ਚੱਲ ਸਕਦਾ ਹੈ? ਨਹੀਂ, ਇੰਤਾਜ ਚੱਲ ਨਹੀਂ ਸਕਦਾ ਕਿਉਂਕਿ ਹਾਈਵੇ ਉੱਤੇ ਬਹੁਤ ਭੀੜ ਹੈ।
4) ਇੰਤਾਜ ਮਾਯੂਸ ਅਤੇ ਗੁੱਸਾ ਮਹਿਸੂਸ ਕਰਦਾ ਹੈ। ਕੀ ਇੰਤਾਜ ਖੁਸ਼ ਮਹਿਸੂਸ ਕਰਦਾ ਹੈ? ਨਹੀਂ, ਇੰਤਾਜ ਖੁਸ਼ ਮਹਿਸੂਸ ਨਹੀਂ ਕਰਦਾ ਹੈ।
ਉਹ ਮਾਯੂਸ ਅਤੇ ਗੁੱਸਾ ਮਹਿਸੂਸ ਕਰਦਾ ਹੈ।
5) ਇੰਤਾਜ ਆਪਣੀ ਕਾਰ ਵਿੱਚ ਰੇਡੀਓ ਉੱਤੇ ਖਬਰਾਂ ਸੁਣਦਾ ਹੈ। ਕੀ ਇੰਤਾਜ ਖਬਰਾਂ ਸੁਣਦਾ ਹੈ? ਹਾਂ, ਇੰਤਾਜ ਆਪਣੀ ਕਾਰ ਵਿੱਚ ਰੇਡੀਓ ਉੱਤੇ ਖਬਰਾਂ ਸੁਣਦਾ ਹੈ।
6) ਹਾਈਵੇ ਵਿੱਚ ਹਮੇਸ਼ਾ ਹਰ ਰੋਜ਼ ਬਹੁਤ ਭੀੜ ਹੁੰਦੀ ਹੈ। ਕੀ ਹਾਈਵੇ ਹਮੇਸ਼ਾ ਭੀੜ ਭਰਿਆ ਰਹਿੰਦਾ ਹੈ? ਹਾਂ, ਹਾਈਵੇ ਵਿੱਚ ਹਮੇਸ਼ਾ ਹਰ ਰੋਜ਼ ਬਹੁਤ ਭੀੜ ਰਹਿੰਦੀ ਹੈ।
7) ਇੰਤਾਜ ਸੋਚਦਾ ਹੈ ਕਿ ਉਹ ਕਾਰ ਚਲਾਉਣ ਦੀ ਜਗ੍ਹਾ ਮੋਟਰਸਾਈਕਲ ਖਰੀਦ ਲਵੇ। ਕੀ ਇੰਤਾਜ ਮੋਟਰਸਾਈਕਲ ਚਾਹੁੰਦਾ ਹੈ?
ਹਾਂ, ਉਹ ਸੋਚਦਾ ਹੈ ਕਿ ਉਹ ਕਾਰ ਚਲਾਉਣ ਦੀ ਜਗ੍ਹਾ ਮੋਟਰਸਾਈਕਲ ਖਰੀਦ ਲਵੇ।