×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 10 - ਜਨਮਦਿਨ ਪਾਰਟੀ – Text to read

LingQ Mini Stories, ਕਹਾਣੀ 10 - ਜਨਮਦਿਨ ਪਾਰਟੀ

初級2 旁遮普 lesson to practice reading

立即開始學習本課

ਕਹਾਣੀ 10 - ਜਨਮਦਿਨ ਪਾਰਟੀ

ਅਲੀ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ।

ਉਸਨੂੰ ਹਦੀਆ ਲਈ ਤੋਹਫਾ ਖਰੀਦਣ ਦੀ ਲੋੜ ਹੈ।

ਹਾਲਾਂਕਿ, ਅਲੀ ਬਹੁਤੀਆਂ ਪਾਰਟੀਆਂ ਉੱਤੇ ਨਹੀਂ ਜਾਂਦਾ ਹੈ।

ਉਹ ਘਬਰਾਇਆ ਹੋਇਆ ਹੈ ਅਤੇ ਹੈਰਤ ਵਿੱਚ ਹੈ ਕਿ ਕੀ ਖਰੀਦਿਆ ਜਾਵੇ।

ਹਦੀਆ ਨੂੰ ਗਹਿਣੇ, ਜਾਨਵਰ, ਅਤੇ ਨੀਲਾ ਰੰਗ ਪਸੰਦ ਹੈ।

ਅਲੀ ਗਹਿਣਿਆਂ ਦੇ ਸਟੋਰ ਵਿੱਚ ਜਾਂਦਾ ਹੈ।

ਉਹ ਖੁਬਸੂਰਤ, ਚਾਂਦੀ ਦਾ ਹਾਰ ਦੇਖਦਾ ਹੈ।

ਹਾਰ ਉੱਤੇ ਨੀਲੀ ਬਿੱਲੀ ਬਣੀ ਹੋਈ ਹੈ।

ਅਲੀ ਖੁਸ਼ ਹੈ, ਅਤੇ ਉਹ ਹਾਰ ਖਰੀਦਦਾ ਹੈ।

ਉਹ ਉਮੀਦ ਕਰਦਾ ਹੈ ਕਿ ਹਦੀਆ ਨੂੰ ਹਾਰ ਪਸੰਦ ਆਵੇਗਾ।

ਅ)

ਮੈਂ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹਾਂ।

ਮੈਨੂੰ ਹਦੀਆ ਲਈ ਤੋਹਫਾ ਖਰੀਦਣ ਦੀ ਲੋੜ ਹੈ।

ਹਾਲਾਂਕਿ, ਮੈਂ ਬਹੁਤੀਆਂ ਪਾਰਟੀਆਂ ਉੱਤੇ ਨਹੀਂ ਜਾਂਦਾ ਹਾਂ।

ਮੈਂ ਘਬਰਾਇਆ ਹੋਇਆ ਹਾਂ ਅਤੇ ਹੈਰਤ ਵਿੱਚ ਹਾਂ ਕਿ ਕੀ ਖਰੀਦਿਆ ਜਾਵੇ।

ਹਦੀਆ ਨੂੰ ਗਹਿਣੇ, ਜਾਨਵਰ, ਅਤੇ ਨੀਲਾ ਰੰਗ ਪਸੰਦ ਹੈ।

ਮੈਂ ਗਹਿਣਿਆਂ ਦੇ ਸਟੋਰ ਵਿੱਚ ਜਾਂਦਾ ਹਾਂ।

ਮੈਂ ਖੁਬਸੂਰਤ, ਚਾਂਦੀ ਦਾ ਹਾਰ ਦੇਖਦਾ ਹਾਂ।

ਹਾਰ ਉੱਤੇ ਨੀਲੀ ਬਿੱਲੀ ਬਣੀ ਹੋਈ ਹੈ।

ਮੈਂ ਖੁਸ਼ ਹਾਂ, ਅਤੇ ਮੈਂ ਹਾਰ ਖਰੀਦਦਾ ਹਾਂ।

ਮੈਂ ਉਮੀਦ ਕਰਦਾ ਹਾਂ ਕਿ ਹਦੀਆ ਨੂੰ ਹਾਰ ਪਸੰਦ ਆਵੇਗਾ।

ਪ੍ਰਸ਼ਨ:

1) ਅਲੀ ਹਦੀਆ ਲਈ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ। ਕੀ ਅਲੀ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ?

ਹਾਂ, ਅਲੀ ਹਦੀਆ ਲਈ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ।

2) ਅਲੀ ਬਹੁਤੀਆਂ ਪਾਰਟੀਆਂ ‘ਤੇ ਨਹੀਂ ਜਾਂਦਾ, ਇਸ ਲਈ ਉਹ ਘਬਰਾਹਟ ਮਹਿਸੂਸ ਕਰਦਾ ਹੈ। ਕੀ ਅਲੀ ਬਹੁਤ ਸਾਰੀਆਂ ਪਾਰਟੀਆਂ ‘ਤੇ ਜਾਂਦਾ ਹੈ?

ਨਹੀਂ, ਅਲੀ ਬਹੁਤੀਆਂ ਪਾਰਟੀਆਂ ‘ਤੇ ਨਹੀਂ ਜਾਂਦਾ, ਇਸ ਲਈ ਉਹ ਘਬਰਾਹਟ ਮਹਿਸੂਸ ਕਰਦਾ ਹੈ।

3) ਹਦੀਆ ਨੂੰ ਜਾਨਵਰ, ਅਤੇ ਨੀਲਾ ਰੰਗ ਪਸੰਦ ਹੈ। ਕੀ ਹਦੀਆ ਨੂੰ ਜਾਨਵਰ ਪਸੰਦ ਹਨ? ਹਾਂ, ਹਦੀਆ ਨੂੰ ਜਾਨਵਰ, ਅਤੇ ਉਸਨੂੰ ਨੀਲਾ ਰੰਗ ਵੀ ਪਸੰਦ ਹੈ।

4) ਅਲੀ ਗਹਿਣਿਆਂ ਦੇ ਸਟੋਰ ਵਿੱਚ ਜਾਂਦਾ ਹੈ। ਕੀ ਹਦੀਆ ਗਹਿਣਿਆਂ ਦੇ ਸਟੋਰ ਵਿੱਚ ਜਾਂਦੀ ਹੈ? ਨਹੀਂ, ਹਦੀਆ ਗਹਿਣਿਆਂ ਦੇ ਸਟੋਰ ਵਿੱਚ ਨਹੀਂ ਜਾਂਦੀ, ਅਲੀ ਜਾਂਦਾ ਹੈ।

5) ਅਲੀ ਚਾਂਦੀ ਦਾ ਹਾਰ ਦੇਖਦਾ ਹੈ। ਕੀ ਅਲੀ ਚਾਂਦੀ ਦੀ ਮੁੰਦਰੀ ਦੇਖਦਾ ਹੈ? ਨਹੀਂ, ਉਹ ਚਾਂਦੀ ਦਾ ਹਾਰ ਦੇਖਦਾ ਹੈ, ਮੁੰਦਰੀ ਨਹੀਂ।

6) ਹਾਰ ਚਾਂਦੀ ਦਾ ਹੈ। ਕੀ ਹਾਰ ਚਾਂਦੀ ਦਾ ਹੈ, ਜਾਂ ਸੋਨੇ ਦਾ? ਹਾਰ ਚਾਂਦੀ ਦਾ ਹੈ, ਸੋਨੇ ਦਾ ਨਹੀਂ।

7) ਹਾਰ ਉੱਤੇ ਨੀਲੀ ਬਿੱਲੀ ਹੈ। ਕੀ ਹਾਰ ਉੱਤੇ ਜਾਮਣੀ ਬਿੱਲੀ ਹੈ? ਨਹੀਂ, ਇਹ ਨਹੀਂ ਹੈ। ਹਾਰ ਉੱਤੇ ਨੀਲੀ ਬਿੱਲੀ ਹੈ।

8) ਅਲੀ ਹਾਰ ਖਰੀਦ ਲੈਂਦਾ ਹੈ ਕਿਉਂਕਿ ਉਹ ਉਮੀਦ ਕਰਦਾ ਹੈ ਕਿ ਹਦੀਆ ਨੂੰ ਹਾਰ ਪਸੰਦ ਆਵੇਗਾ। ਕੀ ਅਲੀ ਹਾਰ ਖਰੀਦ ਲੈਂਦਾ ਹੈ?

ਹਾਂ, ਅਲੀ ਹਾਰ ਖਰੀਦ ਲੈਂਦਾ ਹੈ ਕਿਉਂਕਿ ਉਹ ਉਮੀਦ ਕਰਦਾ ਹੈ ਕਿ ਹਦੀਆ ਨੂੰ ਇਹ ਪਸੰਦ ਆਵੇਗਾ।

Learn languages from TV shows, movies, news, articles and more! Try LingQ for FREE