×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 57 - ਟ੍ਰੈਫਿਕ ਵਿੱਚ ਉਮਰ – 阅读文本

LingQ Mini Stories, ਕਹਾਣੀ 57 - ਟ੍ਰੈਫਿਕ ਵਿੱਚ ਉਮਰ

初级2 旁遮普语 课程,练习阅读

现在开始学习这个课程

ਕਹਾਣੀ 57 - ਟ੍ਰੈਫਿਕ ਵਿੱਚ ਉਮਰ

ਉਮਰ ਨੂੰ ਟ੍ਰੈਫਿਕ ਵਿੱਚ ਫਸਣ ਤੋਂ ਨਫਰਤ ਹੈ, ਖਾਸ ਕਰਕੇ ਕੰਮ ਤੋਂ ਆਉਂਦਿਆਂ ਅਤੇ ਜਾਂਦਿਆਂ।

ਉਹ ਸੋਚਦਾ ਹੈ ਕਿ ਟ੍ਰੈਫਿਕ ਨੂੰ ਘਟਾਉਣ ਦਾ ਇੱਕ ਤਰੀਕਾ ਹੈ ਕਿਸੇ ਹੋਰ ਨਾਲ ਕਾਰ ਸਾਂਝੀ ਕਰਨਾ, ਕਿਉਂਕਿ ਇਸਦਾ ਮਤਲਬ ਸੜਕ ਉੱਤੇ ਘੱਟ ਕਾਰਾਂ ਦਾ ਹੋਣਾ ਹੋਵੇਗਾ।

ਕਾਰਪੂਲਿੰਗ ਕੁੱਝ ਦਹਾਕੇ ਪਹਿਲਾਂ ਸ਼ੁਰੂਹੋਈ ਸੀ ਪਰ ਬਹੁਤ ਸਾਰੇ ਲੋਕਾਂ ਨੇ ਇਸਦਾ ਵਿਰੋਧ ਜ਼ਿਆਦਾਤਰ ਇਸ ਲਈ ਕੀਤਾ ਕਿਉਂਕਿ ਉਹ ਕਾਰ ਚਲਾਉਂਦੇ ਹੋਏ ਆਪਣੀ ਗੋਪਨੀਅਤਾ ਚਾਹੁੰਦੇ ਸਨ।

ਕੁੱਝ ਲੋਕਾਂ ਨੂੰ ਇਸ ਦੀ ਵੀ ਚਿੰਤਾ ਸੀ ਕਿ ਇਹ ਕਿੰਨਾ ਸੁਰੱਖਿਅਤ ਹੋਵੇਗਾ ਜੇਕਰ ਉਹ ਅਣਜਾਣ ਵਿਅਕਤੀਆਂ ਨਾਲ ਕਾਰਾਂ ਵਿੱਚ ਸਫਰ ਕਰਦੇ।

ਕੁੱਝ ਸ਼ਹਿਰਾਂਵਿੱਚ, ਹਾਈਵੇ ਉੱਤੇ ਖਾਸ ਕਾਰਪੂਲਿੰਗ ਲਾਈਨਾਂ ਸਨ। ਸਿਰਫ ਦੋ, ਤਿੰਨ ਜਾਂ ਜ਼ਿਆਦਾ ਲੋਕਾਂ ਵਾਲੀਆਂ ਕਾਰਾਂ ਉਹਨਾਂ ਲਾਈਨਾਂ ਵਿੱਚ ਚਲ ਸਕਦੀਆਂ ਹਨ।

ਕਾਰਪੂਲਿੰਗ ਤੁਹਾਨੂੰ ਕੰਮ ਉੱਤੇ ਜ਼ਿਆਦਾ ਛੇਤੀ ਪਹੁੰਚਣ ਵਿੱਚ ਮੱਦਦ ਕਰ ਸਕਦੀ ਹੈ, ਹਾਲਾਂਕਿ ਇਸ ਵਿੱਚ ਲੋਕਾਂ ਨੂੰ ਆਪਣੀਆਂ ਕੁੱਝ ਆਦਤਾਂ ਬਦਲਣ ਦੀ ਲੋੜ ਹੈ।

ਪਿਛਲੇ ਕੁੱਝ ਸਾਲਾਂ ਵਿੱਚ ਕਾਰਪੂਲਿੰਗ ਵਧੀ ਹੈ, ਕਿਉਂਕਿ ਟ੍ਰੈਫਿਕ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਕਾਰਪੂਲਿੰਗ ਯਾਤਰੀਆਂ ਦਾ ਸਮਾਂ ਅਤੇ ਪੈਸੇ ਬਚਾ ਸਕਦੀ ਹੈ, ਪਰ ਇਸ ਤੋਂ ਵੱਧ ਜ਼ਰੂਰੀ, ਇਹ ਵਾਤਾਵਰਨ ਲਈ ਚੰਗਾ ਹੈ।

ਅ)

ਮੈਂਨੂੰ ਟ੍ਰੈਫਿਕ ਵਿੱਚ ਫਸਣ ਤੋਂ ਨਫਰਤ ਹੈ, ਖਾਸ ਕਰਕੇ ਕੰਮ ਤੋਂ ਆਉਂਦਿਆਂ ਅਤੇ ਜਾਂਦਿਆਂ।

ਮੈਂ ਸੋਚਿਆ ਕਿ ਟ੍ਰੈਫਿਕ ਨੂੰ ਘਟਾਉਣ ਦਾ ਇੱਕ ਤਰੀਕਾ ਕਿਸੇ ਹੋਰ ਨਾਲ ਕਾਰ ਸਾਂਝੀ ਕਰਨਾ ਸੀ, ਕਿਉਂਕਿ ਇਸਦਾ ਮਤਲਬ ਸੜਕ ਉੱਤੇ ਘੱਟ ਕਾਰਾਂ ਦਾ ਹੋਣਾ ਹੋਵੇਗਾ।

ਕਾਰਪੂਲਿੰਗ ਕੁੱਝ ਦਹਾਕੇ ਪਹਿਲਾਂ ਸ਼ੁਰੂਹੋਈ ਸੀ ਪਰ ਬਹੁਤ ਸਾਰੇ ਲੋਕਾਂ ਨੇ ਇਸਦਾ ਵਿਰੋਧ ਜ਼ਿਆਦਾਤਰ ਇਸ ਲਈ ਕੀਤਾ ਕਿਉਂਕਿ ਉਹ ਕਾਰ ਚਲਾਉਂਦੇ ਹੋਏ ਆਪਣੀ ਗੋਪਨੀਅਤਾ ਚਾਹੁੰਦੇ ਸਨ।

ਮੈਂਨੂੰ ਇਸ ਦੀ ਵੀ ਚਿੰਤਾ ਸੀ ਕਿ ਇਹ ਕਿੰਨਾ ਸੁਰੱਖਿਅਤ ਹੋਵੇਗਾ ਜੇਕਰ ਮੈਂ ਅਣਜਾਣ ਵਿਅਕਤੀਆਂ ਨਾਲ ਕਾਰਾਂ ਵਿੱਚ ਸਫਰ ਕਰਦਾ।

ਕੁੱਝ ਸ਼ਹਿਰਾਂਵਿੱਚ, ਹਾਈਵੇ ਉੱਤੇ ਪਹਿਲਾਂ ਹੀ ਖਾਸ ਕਾਰਪੂਲਿੰਗ ਲਾਈਨਾਂ ਸਨ। ਸਿਰਫ ਦੋ, ਤਿੰਨ ਜਾਂ ਜ਼ਿਆਦਾ ਲੋਕਾਂ ਵਾਲੀਆਂ ਕਾਰਾਂ ਉਹਨਾਂ ਲਾਈਨਾਂ ਵਿੱਚ ਚਲ ਸਕਦੀਆਂ ਸਨ।

ਮੈਨੂੰ ਇਹ ਰੁਝਾਨ ਪਸੰਦ ਹੈ। ਕਾਰਪੂਲਿੰਗ ਮੈਨੂੰ ਕੰਮ ਉੱਤੇ ਜ਼ਿਆਦਾ ਛੇਤੀ ਪਹੁੰਚਣ ਵਿੱਚ ਮੱਦਦ ਕਰਦੀ ਹੈ, ਪਰ ਇਸ ਵਿੱਚ ਮੈਨੂੰ ਆਪਣੀਆਂ ਕੁੱਝ ਆਦਤਾਂ ਬਦਲਣ ਦੀ ਲੋੜ ਪਈ।

ਪਿਛਲੇ ਕੁੱਝ ਸਾਲਾਂ ਵਿੱਚ ਕਾਰਪੂਲਿੰਗ ਵਧੀ ਹੈ, ਕਿਉਂਕਿ ਟ੍ਰੈਫਿਕ ਦੇ ਹਾਲ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਕਾਰਪੂਲਿੰਗ ਨੇ ਮੇਰੇ ਵਰਗੇ ਯਾਤਰੀਆਂ ਦਾ ਸਮਾਂ ਅਤੇ ਪੈਸਾ ਬਚਾਇਆ ਹੈ, ਪਰ ਸ਼ਾਇਦਇਸ ਤੋਂ ਵੱਧ ਜ਼ਰੂਰੀ, ਇਹ ਵਾਤਾਵਰਨ ਲਈ ਚੰਗਾ ਰਿਹਾ ਹੈ।

ਪ੍ਰਸ਼ਨ:

1.ਉਮਰ ਨੂੰ ਟ੍ਰੈਫਿਕ ਵਿੱਚ ਫਸਣ ਤੋਂ ਨਫਰਤ ਹੈ, ਖਾਸ ਕਰਕੇ ਕੰਮ ਤੋਂ ਆਉਂਦਿਆਂ ਅਤੇ ਜਾਂਦਿਆਂ। ਉਮਰ ਖਾਸ ਕਦੋਂ ਟ੍ਰੈਫਿਕ ਤੋਂ ਨਫਰਤ ਕਰਦਾ ਹੈ?

ਜਦੋਂ ਉਹ ਕੰਮ ਤੋਂ ਆਉਂਦਾ ਅਤੇ ਜਾਂਦਾ ਹੈ ਉਸ ਸਮੇਂ ਉਹ ਖਾਸ ਟ੍ਰੈਫਿਕ ਤੋਂ ਨਫਰਤ ਕਰਦਾ ਹੈ।

2.ਉਹ ਸੋਚਦਾ ਹੈ ਕਿ ਟ੍ਰੈਫਿਕ ਨੂੰ ਘਟਾਉਣ ਦਾ ਇੱਕ ਤਰੀਕਾ ਕਿਸੇ ਹੋਰ ਨਾਲ ਕਾਰ ਸਾਂਝੀ ਕਰਨਾ ਹੈ। ਉਹ ਕਿਹੜਾ ਇੱਕ ਤਰੀਕਾ ਹੈ ਜੋ ਉਮਰ ਸੋਚਦਾ ਹੈ ਕਿ ਟ੍ਰੈਫਿਕ ਘਟਾ ਦੇਵੇਗਾ?

ਉਹ ਸੋਚਦਾ ਹੈ ਕਿ ਟ੍ਰੈਫਿਕ ਨੂੰ ਘਟਾਉਣ ਦਾ ਇੱਕ ਤਰੀਕਾ ਕਿਸੇ ਹੋਰ ਨਾਲ ਕਾਰ ਸਾਂਝੀ ਕਰਨਾ ਹੈ।

3.ਕਿਸੇ ਹੋਰ ਨਾਲ ਕਾਰ ਸਾਂਝੀ ਕਰਨ ਦਾ ਮਤਲਬ ਸੜਕ ਉੱਤੇ ਘੱਟ ਕਾਰਾਂ ਦਾ ਹੋਣਾ ਹੈ। ਕੀ ਕਿਸੇ ਹੋਰ ਨਾਲ ਕਾਰ ਸਾਂਝੀ ਕਰਨ ਦਾ ਮਤਲਬ ਸੜਕ ਉੱਤੇ ਜ਼ਿਆਦਾ ਜਾਂ ਘੱਟ ਕਾਰਾਂ ਦਾ ਹੋਣਾ ਹੈ?

ਕਿਸੇ ਹੋਰ ਨਾਲ ਕਾਰ ਸਾਂਝੀ ਕਰਨ ਦਾ ਮਤਲਬ ਸੜਕ ਉੱਤੇ ਘੱਟ ਕਾਰਾਂ ਦਾ ਹੋਣਾ ਹੈ।

4.ਕਾਰਪੂਲਿੰਗ ਕੁੱਝ ਦਹਾਕੇ ਪਹਿਲਾਂ ਸ਼ੁਰੂਹੋਈ ਸੀ। ਕੀ ਕਾਰਪੂਲਿੰਗ ਪਿਛਲੇ ਸਾਲ ਸ਼ੁਰੂਹੋਈ? ਨਹੀਂ, ਕਾਰਪੂਲਿੰਗ ਕੁੱਝ ਦਹਾਕੇ ਪਹਿਲਾਂ ਸ਼ੁਰੂਹੋਈ ਸੀ।

5.ਮੈਂਨੂੰ ਇਸ ਦੀ ਵੀ ਚਿੰਤਾ ਸੀ ਕਿ ਇਹ ਕਿੰਨਾ ਸੁਰੱਖਿਅਤ ਹੋਵੇਗਾ ਜੇਕਰ ਮੈਂ ਅਣਜਾਣ ਵਿਅਕਤੀਆਂ ਨਾਲ ਕਾਰਾਂ ਵਿੱਚ ਸਫਰ ਕਰਦਾ।

ਮੈਂ ਅਣਜਾਣ ਵਿਅਕਤੀਆਂ ਦੁਆਰਾ ਚਲਾਈਆਂ ਜਾਂਦੀਆਂ ਕਾਰਾਂ ਵਿੱਚ ਸਫਰ ਕਰਨ ਬਾਰੇ ਕੀ ਮਹਿਸੂਸ ਕਰਦਾ ਹਾਂ? ਮੈਂ ਅਣਜਾਣ ਵਿਅਕਤੀਆਂ ਦੁਆਰਾ ਚਲਾਈਆਂ ਜਾਂਦੀਆਂ ਕਾਰਾਂ ਵਿੱਚ ਸਫਰ ਕਰਨ ਬਾਰੇ ਥੋੜਾ ਚਿੰਤਤ ਸੀ।

6.ਕੁੱਝ ਸ਼ਹਿਰਾਂਵਿੱਚ, ਹਾਈਵੇ ਉੱਤੇ ਪਹਿਲਾਂ ਹੀ ਖਾਸ ਕਾਰਪੂਲਿੰਗ ਲਾਈਨਾਂ ਸਨ। ਕੁੱਝ ਸ਼ਹਿਰਾਂਵਿੱਚ ਕੀ ਪਹਿਲਾਂ ਹੀ ਸੀ? ਕੁੱਝ ਸ਼ਹਿਰਾਂਵਿੱਚ ਹਾਈਵੇ ਉੱਤੇ ਪਹਿਲਾਂ ਹੀ ਖਾਸ ਕਾਰਪੂਲਿੰਗ ਲਾਈਨਾਂ ਸਨ।

7.ਸਿਰਫ ਦੋ, ਤਿੰਨ ਜਾਂ ਜ਼ਿਆਦਾ ਲੋਕਾਂ ਵਾਲੀਆਂ ਕਾਰਾਂ ਉਹਨਾਂ ਲਾਈਨਾਂ ਵਿੱਚ ਚਲ ਸਕਦੀਆਂ ਸਨ। ਉਹਨਾਂ ਲਾਈਨਾਂ ਵਿੱਚ ਕਾਰਾਂ ਚਲਾਉਣ ਲਈ ਕਿੰਨੇ ਲੋਕ ਹੋਣੇ ਲਾਜ਼ਮੀ ਹਨ?

ਉਹਨਾਂ ਲਾਈਨਾਂ ਵਿੱਚ ਚੱਲਣ ਵਾਲੀਆਂ ਕਾਰਾਂ ਵਿੱਚ ਦੋ, ਤਿੰਨ ਜਾਂ ਜ਼ਿਆਦਾ ਲੋਕ ਲਾਜ਼ਮੀ ਹਨ।

8.ਪਿਛਲੇ ਕੁੱਝ ਸਾਲਾਂ ਵਿੱਚ ਕਾਰਪੂਲਿੰਗ ਵਧੀ ਹੈ, ਕਿਉਂਕਿ ਟ੍ਰੈਫਿਕ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਿਛਲੇ ਕੁੱਝ ਸਾਲਾਂ ਵਿੱਚ ਕਾਰਪੂਲਿੰਗ ਕਿਉਂ ਵਧੀ ਹੈ?

ਇਹ ਵਧੀ ਹੈ ਕਿਉਂਕਿ ਟ੍ਰੈਫਿਕ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

Learn languages from TV shows, movies, news, articles and more! Try LingQ for FREE