×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 18 - ਕੱਪੜੇ ਪਾਉਣਾ – Text to read

LingQ Mini Stories, ਕਹਾਣੀ 18 - ਕੱਪੜੇ ਪਾਉਣਾ

初级2 旁遮普语 lesson to practice reading

现在开始学习这个课程

ਕਹਾਣੀ 18 - ਕੱਪੜੇ ਪਾਉਣਾ

ਨੂਰ ਸਵੇਰ ਵੇਲੇ ਤਿਆਰ ਹੋ ਰਹੀ ਹੈ।

ਉਹ ਨਹੀਂ ਜਾਣਦੀ ਕਿ ਕੀ ਪਹਿਨਣਾ ਹੈ।

ਉਹ ਆਪਣੀ ਅਲਮਾਰੀ ਵਿੱਚ ਦੇਖਦੀ ਹੈ।

ਉਹ ਭੂਰੀ ਸਕਰਟ ਦੇਖਦੀ ਹੈ।

ਪਰ ਅੱਜ ਬਹੁਤ ਠੰਡ ਹੈ!

ਉਹ ਕਾਲੀਆਂ ਪੈਂਟਾਂ ਦਾ ਜੋੜਾ ਦੇਖਦੀ ਹੈ।

ਪਰ ਉਹ ਬਹੁਤ ਪੁਰਾਣੀਆਂ ਹਨ।

ਅਤੇ ਉਸਦੀ ਅੱਜ ਕੰਮ ‘ਤੇ ਮੀਟਿੰਗ ਹੈ।

ਨੂਰ ਭੂਰੀ ਸਕਰਟ ਪਹਿਨਦੀ ਹੈ।

ਉਹ ਸੁੰਦਰ ਲਗਦੀ ਹੈ, ਪਰ ਉਸਦੀਆਂ ਲੱਤਾਂ ਨੂੰ ਠੰਡ ਲਗਦੀ ਹੈ।

ਅ)

ਮੈਂ ਸਵੇਰ ਵੇਲੇ ਤਿਆਰ ਹੋ ਰਹੀ ਹਾਂ।

ਮੈਂ ਨਹੀਂ ਜਾਣਦੀ ਕਿ ਕੀ ਪਹਿਨਣਾ ਹੈ।

ਮੈਂ ਆਪਣੀ ਅਲਮਾਰੀ ਵਿੱਚ ਦੇਖਦੀ ਹਾਂ।

ਮੈਂ ਭੂਰੀ ਸਕਰਟ ਦੇਖਦੀ ਹਾਂ।

ਪਰ ਅੱਜ ਬਹੁਤ ਠੰਡ ਹੈ!

ਮੈਂ ਕਾਲੀਆਂ ਪੈਂਟਾਂ ਦਾ ਜੋੜਾ ਦੇਖਦੀ ਹਾਂ।

ਪਰ ਉਹ ਬਹੁਤ ਪੁਰਾਣੀਆਂ ਹਨ।

ਅਤੇ ਮੇਰੀ ਅੱਜ ਕੰਮ ‘ਤੇ ਮੀਟਿੰਗ ਹੈ।

ਮੈਂ ਭੂਰੀ ਸਕਰਟ ਪਹਿਨਦੀ ਹਾਂ।

ਮੈਂ ਸੁੰਦਰ ਲਗਦੀ ਹੈ, ਪਰ ਮੇਰੀਆਂ ਲੱਤਾਂ ਨੂੰ ਠੰਡ ਲਗਦੀ ਹੈ।

ਪ੍ਰਸ਼ਨ:

1) ਨੂਰ ਸਵੇਰ ਵੇਲੇ ਤਿਆਰ ਹੋ ਰਹੀ ਹੈ। ਕੀ ਨੂਰ ਰਾਤ ਵੇਲੇ ਤਿਆਰ ਹੋ ਰਹੀ ਹੈ? ਨਹੀਂ, ਉਹ ਰਾਤ ਵੇਲੇ ਤਿਆਰ ਨਹੀਂ ਹੋ ਰਹੀ ਹੈ। ਉਹ ਸਵੇਰ ਵੇਲੇ ਤਿਆਰ ਹੋ ਰਹੀ ਹੈ।

2) ਨੂਰ ਨੂੰ ਨਹੀਂ ਪਤਾ ਕਿ ਕੀ ਪਹਿਨਣਾ ਹੈ। ਕੀ ਨੂਰ ਨੂੰ ਪਤਾ ਹੈ ਕਿ ਕੀ ਪਹਿਨਣਾ ਹੈ? ਨਹੀਂ, ਉਸਨੂੰ ਨਹੀਂ ਪਤਾ ਕਿ ਕੀ ਪਹਿਨਣਾ ਹੈ।

3) ਨੂਰ ਆਪਣੀ ਅਲਮਾਰੀ ਵਿੱਚ ਕੁਝ ਪਹਿਨਣ ਲਈ ਦੇਖਦੀ ਹੈ। ਕੀ ਨੂਰ ਆਪਣੀ ਅਲਮਾਰੀ ਵਿੱਚ ਦੇਖਦੀ ਹੈ? ਹਾਂ, ਨੂਰ ਆਪਣੀ ਅਲਮਾਰੀ ਵਿੱਚ ਕੁਝ ਪਹਿਨਣ ਲਈ ਦੇਖਦੀ ਹੈ।

4) ਅਲਮਾਰੀ ਵਿੱਚ ਇੱਕ ਭੂਰੀ ਸਕਰਟ ਹੈ। ਕੀ ਅਲਮਾਰੀ ਵਿੱਚ ਇੱਕ ਭੂਰੀ ਸਕਰਟ ਹੈ? ਹਾਂ, ਅਲਮਾਰੀ ਵਿੱਚ ਇੱਕ ਭੂਰੀ ਸਕਰਟ ਹੈ।

5) ਅੱਜ ਬਹੁਤ ਠੰਡ ਹੈ। ਕੀ ਅੱਜ ਗਰਮੀ ਹੈ? ਨਹੀਂ, ਅੱਜ ਗਰਮੀ ਨਹੀਂ ਹੈ। ਬਹੁਤ ਠੰਡ ਹੈ।

6) ਨੂਰ ਕਾਲੀਆਂ ਪੈਂਟਾਂ ਦਾ ਜੋੜਾ ਦੇਖਦੀ ਹੈ। ਕੀ ਨੂਰ ਕੁਝ ਪੈਂਟਾਂ ਦੇਖਦੀ ਹੈ? ਹਾਂ, ਨੂਰ ਕਾਲੀਆਂ ਪੈਂਟਾਂ ਦਾ ਜੋੜਾ ਦੇਖਦੀ ਹੈ।

7) ਪੈਂਟਾਂ ਪੁਰਾਣੀਆਂ ਹਨ। ਕੀ ਪੈਂਟਾਂ ਨਵੀਆਂ ਹਨ? ਨਹੀਂ, ਪੈਂਟਾਂ ਨਵੀਆਂ ਨਹੀਂ ਹਨ। ਇਹ ਪੁਰਾਣੀਆਂ ਹਨ।

8) ਨੂਰ ਦੀ ਅੱਜ ਕੰਮ ‘ਤੇ ਮੀਟਿੰਗ ਹੈ। ਕੀ ਨੂਰ ਦੀ ਅੱਜ ਮੀਟਿੰਗ ਹੈ? ਹਾਂ, ਨੂਰ ਦੀ ਅੱਜ ਕੰਮ ‘ਤੇ ਮੀਟਿੰਗ ਹੈ।

9) ਨੂਰ ਭੂਰੀ ਸਕਰਟ ਪਹਿਨਦੀ ਹੈ। ਕੀ ਨੂਰ ਪੈਂਟ ਪਹਿਨਦੀ ਹੈ? ਨਹੀਂ, ਨੂਰ ਪੈਂਟ ਨਹੀਂ ਪਹਿਨਦੀ ਹੈ। ਉਹ ਭੂਰੀ ਸਕਰਟ ਪਹਿਨਦੀ ਹੈ।

10) ਨੂਰ ਦੀਆਂ ਲੱਤਾਂ ਨੂੰ ਠੰਡ ਲੱਗ ਰਹੀ ਹੈ। ਕੀ ਨੂਰ ਦੀਆਂ ਲੱਤਾਂ ਸਕਰਟ ਵਿੱਚ ਨਿੱਘੀਆਂ ਹਨ? ਨਹੀਂ, ਉਹ ਨਿੱਘੀਆਂ ਨਹੀਂ ਹਨ। ਉਸਦੀਆਂ ਲੱਤਾਂ ਨੂੰ ਠੰਡ ਲੱਗਦੀ ਹੈ।

Learn languages from TV shows, movies, news, articles and more! Try LingQ for FREE