×

Ми використовуємо файли cookie, щоб зробити LingQ кращим. Відвідавши сайт, Ви погоджуєтесь з нашими правилами обробки файлів «cookie».

New Year Sale Знижки до 50%
Зареєструйтеся безплатно
image

LingQ Mini Stories, ਕਹਾਣੀ 53 - ਕੁਸ਼ਤੀ ਮੁਕਾਬਲਾ

ਕਹਾਣੀ 53 - ਕੁਸ਼ਤੀ ਮੁਕਾਬਲਾ

ਇਹ ਕਹਾਣੀ ਫਾਤੀਮਾ ਦੀ ਹੈ, ਕੁਸ਼ਤੀ ਮੁਕਾਬਲੇ ਲਈ ਤਿਆਰੀ ਕਰਦੀ ਔਰਤ।

ਉ)

ਫਾਤੀਮਾ ਕਰੀਬ ਪੰਦਰਾਂ ਸਾਲਾਂ ਤੋਂ ਕੁਸ਼ਤੀ ਟੀਮ ਵਿੱਚ ਹੈ।

ਅੱਜ, ਉਸਦੇ ਕੋਚ ਨੇ ਉਸਨੂੰ ਕਿਹਾ ਕਿ ਮੁਕਾਬਲਾ ਹੋ ਰਿਹਾ ਹੈ।

ਉਹ ਚਾਹੁੰਦਾ ਹੈ ਕਿ ਉਹ ਘੱਟ ਭਾਰ ਸ਼੍ਰੇਣੀ ਵਿੱਚ ਮੁਕਾਬਲਾ ਕਰੇ।

ਨਤੀਜੇ ਵਜੋਂ, ਫਾਤੀਮਾ ਨੂੰ ਆਪਣੀ ਖੁਰਾਕ ਨੂੰ ਬਦਲਣਾ ਹੋਵੇਗਾ।

ਉਸਨੂੰ ਜਿਮ ਵਿੱਚ ਵੀ ਜ਼ਿਆਦਾ ਦੇਰ ਜਾਣਾ ਸ਼ੁਰੂ ਕਰਨਾ ਹੋਵੇਗਾ।

ਫਾਤੀਮਾ ਨੂੰ ਹਮੇਸ਼ਾ ਕੁਸ਼ਤੀ ਨਾਲ ਪਿਆਰ ਰਿਹਾ ਹੈ।

ਹਾਲਾਂਕਿ, ਇਹ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਉਹ ਬੁੱਢੀ ਹੋ ਰਹੀ ਹੈ।

ਉਸ ਕੋਲ ਹੁਣ ਉਨਾਂ ਸਮਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ।

ਅਤੇ ਉਹ ਐਨੇ ਸੋਖੇ ਤਰੀਕੇ ਨਾਲ ਭਾਰ ਨਹੀਂ ਘਟਾ ਸਕਦੀ ਜਿਵੇਂ ਪਹਿਲਾਂ ਘਟਾਉਂਦੀ ਸੀ।

ਫਿਰ ਵੀ, ਫਾਤੀਮਾ ਮੁਕਾਬਲੇ ਲਈ ਕੋਈ ਰਾਹ ਲੱਭ ਲਵੇਗੀ।

ਹੁਣ ਫਾਤੀਮਾ ਅਤੇ ਉਸਦੀ ਸਹੇਲੀ ਕਹਾਣੀ ਵਿੱਚ ਹਨ।

ਅ)

ਫਾਤੀਮਾ ਅਤੇ ਉਸਦੀ ਸਹੇਲੀ ਕਰੀਬ ਪੰਦਰਾਂ ਸਾਲਾਂ ਤੋਂ ਕੁਸ਼ਤੀ ਟੀਮ ਵਿੱਚ ਹਨ।

ਅੱਜ, ਉਹਨਾਂ ਦੇ ਕੋਚ ਨੇ ਉਹਨਾਂ ਨੂੰ ਕਿਹਾ ਕਿ ਮੁਕਾਬਲਾ ਹੋ ਰਿਹਾ ਹੈ।

ਉਹ ਚਾਹੁੰਦਾ ਹੈ ਕਿ ਉਹ ਘੱਟ ਭਾਰ ਸ਼੍ਰੇਣੀ ਵਿੱਚ ਮੁਕਾਬਲਾ ਕਰਨ।

ਨਤੀਜੇ ਵਜੋਂ, ਫਾਤੀਮਾ ਅਤੇ ਉਸਦੀ ਸਹੇਲੀ ਨੂੰ ਆਪਣੀ ਖੁਰਾਕ ਨੂੰ ਬਦਲਣਾ ਹੋਵੇਗਾ।

ਉਹਨਾਂ ਨੂੰ ਜਿਮ ਵਿੱਚ ਵੀ ਜ਼ਿਆਦਾ ਦੇਰ ਜਾਣਾ ਸ਼ੁਰੂ ਕਰਨਾ ਹੋਵੇਗਾ।

ਦੋਹਾਂ ਲੜਕੀਆਂ ਨੂੰ ਹਮੇਸ਼ਾ ਕੁਸ਼ਤੀ ਨਾਲ ਪਿਆਰ ਰਿਹਾ ਹੈ।

ਹਾਲਾਂਕਿ, ਇਹ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਉਹ ਬੁੱਢੀਆਂ ਹੋ ਰਹੀਆਂ ਹਨ।

ਉਹਨਾਂ ਕੋਲ ਹੁਣ ਉਨਾਂ ਸਮਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ।

ਅਤੇ ਉਹ ਐਨੇ ਸੋਖੇ ਤਰੀਕੇ ਨਾਲ ਭਾਰ ਨਹੀਂ ਘਟਾਸਕਦੀਆਂ ਜਿਵੇਂ ਪਹਿਲਾਂ ਘਟਾਉਂਦੀਆਂ ਸਨ।

ਫਿਰ ਵੀ, ਫਾਤੀਮਾ ਅਤੇ ਉਸਦੀ ਸਹੇਲੀ ਮੁਕਾਬਲੇ ਲਈ ਕੋਈ ਰਾਹ ਲੱਭ ਲੈਣਗੀਆਂ।

ਅਗਲੇ ਕੁੱਝ ਪ੍ਰਸ਼ਨ ਕਹਾਣੀ ਬਾਰੇ ਹਨ।

ਪ੍ਰਸ਼ਨ:

1) ਫਾਤੀਮਾ ਕਰੀਬ ਪੰਦਰਾਂ ਸਾਲਾਂ ਤੋਂ ਕੁਸ਼ਤੀ ਟੀਮ ਵਿੱਚ ਹੈ। ਫਾਤੀਮਾ ਕਿੰਨੇ ਸਾਲਾਂ ਤੋਂ ਕੁਸ਼ਤੀ ਟੀਮ ਵਿੱਚ ਹੈ? ਫਾਤੀਮਾ ਕਰੀਬ ਪੰਦਰਾਂ ਸਾਲਾਂ ਤੋਂ ਕੁਸ਼ਤੀ ਟੀਮ ਵਿੱਚ ਹੈ।

2) ਅੱਜ, ਉਸਦੇ ਕੋਚ ਨੇ ਉਸਨੂੰ ਕਿਹਾ ਕਿ ਮੁਕਾਬਲਾ ਹੋ ਰਿਹਾ ਹੈ। ਮੁਕਾਬਲਾ ਕਦੋਂ ਹੈ? ਮੁਕਾਬਲਾ ਹੋ ਰਿਹਾ ਹੈ।

3) ਉਹ ਚਾਹੁੰਦਾ ਹੈ ਕਿ ਉਹ ਘੱਟ ਭਾਰ ਸ਼੍ਰੇਣੀ ਵਿੱਚ ਮੁਕਾਬਲਾ ਕਰੇ। ਉਹ ਉਸਨੂੰ ਕਿਸ ਤਰ੍ਹਾਂ ਮੁਕਾਬਲਾ ਕਰਵਾਉਣਾ ਚਾਹੁੰਦਾ ਹੈ?

ਉਹ ਚਾਹੁੰਦਾ ਹੈ ਕਿ ਉਹ ਘੱਟ ਭਾਰ ਸ਼੍ਰੇਣੀ ਵਿੱਚ ਮੁਕਾਬਲਾ ਕਰੇ।

4) ਨਤੀਜੇ ਵਜੋਂ, ਫਾਤੀਮਾ ਨੂੰ ਆਪਣੀ ਖੁਰਾਕ ਨੂੰ ਬਦਲਣਾ ਹੋਵੇਗਾ। ਨਤੀਜੇ ਵਜੋਂ ਫਾਤੀਮਾ ਨੂੰ ਕੀ ਕਰਨਾ ਹੋਵੇਗਾ? ਉਸਨੂੰ ਆਪਣੀ ਖੁਰਾਕ ਨੂੰ ਬਦਲਣਾ ਹੋਵੇਗਾ।

5) ਲੜਕੀਆਂ ਨੂੰ ਹਮੇਸ਼ਾ ਕੁਸ਼ਤੀ ਨਾਲ ਪਿਆਰ ਰਿਹਾ ਹੈ। ਕੀ ਲੜਕੀਆਂ ਨੂੰ ਹਮੇਸ਼ਾ ਕੁਸ਼ਤੀ ਨਾਲ ਪਿਆਰ ਰਿਹਾ ਹੈ? ਹਾਂ, ਲੜਕੀਆਂ ਨੂੰ ਹਮੇਸ਼ਾ ਕੁਸ਼ਤੀ ਨਾਲ ਪਿਆਰ ਰਿਹਾ ਹੈ।

6) ਇਹ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਉਹ ਬੁੱਢੀਆਂ ਹੋ ਰਹੀਆਂ ਹਨ। ਇਹ ਕਿਉਂ ਹੋਰ ਵੀ ਮੁਸ਼ਕਿਲ ਹੋ ਗਿਆ ਹੈ? ਇਹ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਉਹ ਬੁੱਢੀਆਂ ਹੋ ਰਹੀਆਂ ਹਨ।

7) ਉਹਨਾਂ ਕੋਲ ਹੁਣ ਉਨਾਂ ਸਮਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ। ਕੀ ਉਹਨਾਂ ਕੋਲ ਪਹਿਲਾਂ ਜ਼ਿਆਦਾ ਸਮਾਂ ਹੁੰਦਾ ਸੀ? ਹਾਂ, ਉਹਨਾਂ ਕੋਲ ਹੁਣ ਉਨਾਂ ਸਮਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ।

8) ਫਿਰ ਵੀ, ਫਾਤੀਮਾ ਅਤੇ ਉਸਦੀ ਸਹੇਲੀ ਮੁਕਾਬਲੇ ਲਈ ਕੋਈ ਰਾਹ ਲੱਭ ਲੈਣਗੀਆਂ। ਕੀ ਫਾਤੀਮਾ ਅਤੇ ਉਸਦੀ ਸਹੇਲੀ ਮੁਕਾਬਲੇ ਲਈ ਕੋਈ ਰਾਹ ਲੱਭ ਲੈਣਗੀਆਂ?

ਹਾਂ, ਫਿਰ ਵੀ, ਫਾਤੀਮਾ ਅਤੇ ਉਸਦੀ ਸਹੇਲੀ ਮੁਕਾਬਲੇ ਲਈ ਕੋਈ ਰਾਹ ਲੱਭ ਲੈਣਗੀਆਂ।

Learn languages from TV shows, movies, news, articles and more! Try LingQ for FREE