×

We gebruiken cookies om LingQ beter te maken. Als u de website bezoekt, gaat u akkoord met onze cookiebeleid.

image

LingQ Mini Stories, ਕਹਾਣੀ 40 - ਏਸ਼ੀਆ ਦਾ ਇੱਕ ਵੱਡਾ ਪਰਿਵਾਰ ਹੈ

ਕਹਾਣੀ 40 - ਏਸ਼ੀਆ ਦਾ ਇੱਕ ਵੱਡਾ ਪਰਿਵਾਰ ਹੈ

ਇਹ ਕਹਾਣੀ ਆਸ਼ੀਆ ਅਤੇ ਉਸਦੇ ਪਰਿਵਾਰ ਬਾਰੇ ਹੈ।

ਉ)

ਆਸ਼ੀਆ ਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

ਉਸਦਾ ਭਰਾ, ਭੈਣ, ਅਤੇ ਕਈ ਚਚੇਰੇ ਭਰਾ ਭੈਣ ਹਨ।

ਆਸ਼ੀਆ ਦਾ ਭਰਾ ਉਸ ਤੋਂ ਵੱਡਾ ਹੈ।

ਉਹ ਆਸ਼ੀਆ ਤੋਂ ਜ਼ਿਆਦਾ ਉੱਚਾ ਅਤੇ ਹਸਮੁੱਖ ਹੈ।

ਆਸ਼ੀਆ ਦੀ ਭੈਣ ਉਸ ਤੋਂ ਛੋਟੀ ਹੈ।

ਆਸ਼ੀਆ ਦੀ ਭੈਣ ਵੀ ਜ਼ਿਆਦਾ ਛੋਟੀ ਅਤੇ ਬਾਹਰ ਘੁੰਮਣ ਦੀ ਸ਼ੋਕੀਨ ਹੈ।

ਆਸ਼ੀਆ ਦੀ ਭੈਣ ਆਸ਼ੀਆ ਨਾਲੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਹਾਲਾਂਕਿ ਆਸ਼ੀਆ ਦੇ ਕਈ ਵੱਡੇ ਭਰਾ ਭੈਣ ਹਨ,

ਉਸਨੂੰ ਉਹਨਾਂ ਬਾਰੇ ਬਹੁਤਾ ਪਤਾ ਨਹੀਂ ਹੈ।

ਉਹ ਉਸਦੇ ਭਰਾ ਅਤੇ ਭੈਣ ਨਾਲੋਂ ਜ਼ਿਆਦਾ ਦੂਰੀ ‘ਤੇ ਰਹਿੰਦੇ ਹਨ।

ਹੁਣ ਆਸ਼ੀਆ ਕਹਾਣੀ ਦੱਸਦੀ ਹੈ।

ਅ)

ਮੇਰੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

ਮੇਰਾ ਭਰਾ, ਭੈਣ, ਅਤੇ ਕਈ ਚਚੇਰੇ ਭਰਾ ਭੈਣ ਹਨ।

ਮੇਰਾ ਭਰਾ ਮੇਰੇ ਤੋਂ ਵੱਡਾ ਹੈ।

ਉਹ ਮੇਰੇ ਤੋਂ ਜ਼ਿਆਦਾ ਉੱਚਾ ਅਤੇ ਹਸਮੁੱਖ ਹੈ।

ਮੇਰੀ ਭੈਣ ਮੇਰੇ ਤੋਂ ਛੋਟੀ ਹੈ।

ਮੇਰੀ ਭੈਣ ਵੀ ਜ਼ਿਆਦਾ ਛੋਟੀ ਅਤੇ ਬਾਹਰ ਘੁੰਮਣ ਦੀ ਸ਼ੋਕੀਨ ਹੈ।

ਮੇਰੀ ਭੈਣ ਮੇਰੇ ਨਾਲੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਹਾਲਾਂਕਿ ਮੇਰੇ ਬਹੁਤ ਵੱਡੇ ਭਰਾ ਭੈਣ ਹਨ, ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੀ।

ਉਹ ਮੇਰੇ ਭਰਾ ਅਤੇ ਭੈਣ ਨਾਲੋਂ ਜ਼ਿਆਦਾ ਦੂਰੀ ‘ਤੇ ਰਹਿੰਦੇ ਹਨ।

ਮੈਂ ਕੁੱਝ ਪ੍ਰਸ਼ਨ ਪੁੱਛਾਂਗਾ। ਜੇ ਤੁਸੀਂ ਤਰਜੀਹ ਦਿਓ ਤੁਸੀਂ ਜਵਾਬ ਦੇ ਸਕਦੇ ਹੋ ਜਾਂ ਸਿਰਫ ਸੁਣ ਸਕਦੇ ਹੋ।

ਪ੍ਰਸ਼ਨ:

1) ਆਸ਼ੀਆ ਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ। ਕੀ ਆਸ਼ੀਆ ਦਾ ਪਰਿਵਾਰ ਵੱਡਾ ਹੈ? ਹਾਂ, ਆਸ਼ੀਆ ਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

2) ਆਸ਼ੀਆ ਦਾ ਇੱਕ ਭਰਾ ਹੈ। ਆਸ਼ੀਆ ਦੇ ਕਿੰਨ੍ਹੇ ਭਰਾ ਹਨ? ਉਸਦਾ ਇੱਕ ਭਰਾ ਹੈ।

3) ਆਸ਼ੀਆ ਦਾ ਭਰਾ ਉਸ ਤੋਂ ਵੱਡਾ ਹੈ। ਕੋਣ ਵੱਡਾ ਹੈ, ਆਸ਼ੀਆ ਜਾਂ ਉਸਦਾ ਭਰਾ? ਆਸ਼ੀਆ ਦਾ ਭਰਾ ਉਸ ਤੋਂ ਵੱਡਾ ਹੈ।

4) ਆਸ਼ੀਆ ਦਾ ਭਰਾ ਉਸ ਤੋਂ ਉੱਚਾ ਹੈ। ਕੋਣ ਉੱਚਾ ਹੈ, ਆਸ਼ੀਆ ਜਾਂ ਉਸਦਾ ਭਰਾ? ਆਸ਼ੀਆ ਦਾ ਭਰਾ ਉਸ ਤੋਂ ਉੱਚਾ ਹੈ।

5) ਆਸ਼ੀਆ ਦੀ ਭੈਣ ਉਸ ਤੋਂ ਛੋਟੀ ਹੈ। ਕੋਣ ਛੋਟੀ ਹੈ, ਆਸ਼ੀਆ ਜਾਂ ਉਸਦੀ ਭੈਣ? ਆਸ਼ੀਆ ਦੀ ਭੈਣ ਉਸ ਤੋਂ ਛੋਟੀ ਹੈ।

6) ਆਸ਼ੀਆ ਦੀ ਭੈਣ ਆਸ਼ੀਆ ਤੋਂ ਵੱਧ ਬਾਹਰ ਘੁੰਮਦੀ ਹੈ, ਇਸ ਲਈ ਉਹ ਉਸ ਤੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਕਿਹੜਾ ਵਿਅਕਤੀ ਲੋਕਾਂ ਨਾਲ ਗੱਲਾਂ ਕਰਨੀਆਂ ਜ਼ਿਆਦਾ ਪਸੰਦ ਕਰਦਾ ਹੈ, ਆਸ਼ੀਆ ਜਾਂ ਉਸਦੀ ਭੈਣ?

ਆਸ਼ੀਆ ਦੀ ਭੈਣ ਆਸ਼ੀਆ ਤੋਂ ਵੱਧ ਬਾਹਰ ਘੁੰਮਦੀ ਹੈ, ਇਸ ਲਈ ਉਹ ਉਸ ਤੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

7) ਆਸ਼ੀਆ ਦੇ ਬਹੁਤ ਸਾਰੇ ਵੱਡੇ ਭੈਣ ਭਰਾ ਹਨ। ਕੀ ਆਸ਼ੀਆ ਦੇ ਥੋੜੇ ਭੈਣ ਭਰਾ ਹਨ? ਨਹੀਂ, ਆਸ਼ੀਆ ਦੇ ਬਹੁਤ ਸਾਰੇ ਵੱਡੇ ਭੈਣ ਭਰਾ ਹਨ।

8) ਆਸ਼ੀਆ ਦਾ ਭਰਾ ਅਤੇ ਭੈਣ ਉਸਦੇ ਚਚੇਰੇ ਭਰਾ ਭੈਣਾਂ ਤੋਂ ਨੇੜੇ ਰਹਿੰਦੇ ਹਨ। ਕੋਣ ਨੇੜੇ ਰਹਿੰਦੇ ਹਨ, ਆਸ਼ੀਆ ਦੇ ਚਚੇਰੇ ਭਰਾ ਭੈਣ, ਜਾਂ ਉਸਦੇ ਭਰਾ ਭੈਣ?

ਆਸ਼ੀਆ ਦਾ ਭਰਾ ਅਤੇ ਭੈਣ ਉਸਦੇ ਚਚੇਰੇ ਭਰਾ ਭੈਣਾਂ ਤੋਂ ਨੇੜੇ ਰਹਿੰਦੇ ਹਨ।

ਇਹ ਸੀ ਆਸ਼ੀਆ ਦੀ ਕਹਾਣੀ।

Learn languages from TV shows, movies, news, articles and more! Try LingQ for FREE