×

우리는 LingQ를 개선하기 위해서 쿠키를 사용합니다. 사이트를 방문함으로써 당신은 동의합니다 쿠키 정책.

LingQ Mini Stories, ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ... – Text to read

LingQ Mini Stories, ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ਚਾਹੁੰਦੀਆਂ ਹਨ

초급 2 펀자브어 lesson to practice reading

지금 본 레슨 학습 시작

ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ਚਾਹੁੰਦੀਆਂ ਹਨ

ਆਤਿਫਾ ਅਤੇ ਬਹੀਜਾ ਭਾਰ ਘਟਾਉਣਾ ਚਾਹੁੰਦੀਆਂ ਹਨ।

ਜਿੰਮ ਜਾਣਾ ਚਾਹੁੰਦੀਆਂ ਹਨ।

ਹਾਲਾਂਕਿ, ਜਿੰਮ ਜਾਣਾ ਮਹਿੰਗਾ ਹੁੰਦਾ ਹੈ।

ਇਸ ਲਈ, ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ।

ਆਤਿਫਾ ਦੋੜਣ ਦੀ ਕੋਸ਼ਿਸ਼ ਕਰਦੀ ਹੈ, ਅਤੇ ਬਹੀਜਾ ਭਾਰ ਚੁੱਕਦੀ ਹੈ।

ਹਾਲਾਂਕਿ, ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ।

ਅਤੇ ਬਹੀਜਾ ਬਹੁਤੀ ਬਲਵਾਨ ਨਹੀਂ ਹੈ।

ਉਹ ਬਹੁਤ ਵਿਅਸਤ ਵੀ ਹਨ।

ਉਹਨਾਂ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ।

ਸ਼ਾਇਦ ਉਹ ਅਗਲੇ ਹਫਤੇ ਕੋਸ਼ਿਸ਼ ਕਰ ਸਕਦੀਆਂ ਹਨ।

ਅ)

ਬਹੀਜਾ ਅਤੇ ਮੈਂ ਭਾਰ ਘਟਾਉਣਾ ਚਾਹੁੰਦੀਆਂ ਹਾਂ।

ਅਸੀਂ ਜਿੰਮ ਜਾਣਾ ਚਾਹੁੰਦੀਆਂ ਹਾਂ।

ਹਾਲਾਂਕਿ, ਜਿੰਮ ਜਾਣਾ ਮਹਿੰਗਾ ਹੁੰਦਾ ਹੈ।

ਇਸ ਲਈ, ਅਸੀਂ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਾਂ।

ਮੈਂ ਦੋੜਣ ਦੀ ਕੋਸ਼ਿਸ਼ ਕਰਦੀ ਹਾਂ, ਅਤੇ ਬਹੀਜਾ ਭਾਰ ਚੁੱਕਦੀ ਹੈ।

ਹਾਲਾਂਕਿ, ਮੈਨੂੰ ਦੋੜਣਾ ਪਸੰਦ ਨਹੀਂ ਹੈ।

ਅਤੇ ਬਹੀਜਾ ਬਹੁਤੀ ਬਲਵਾਨ ਨਹੀਂ ਹੈ।

ਅਸੀਂ ਬਹੁਤ ਵਿਅਸਤ ਵੀ ਹਾਂ।

ਸਾਡੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ।

ਸ਼ਾਇਦ ਅਸੀਂ ਅਗਲੇ ਹਫਤੇ ਕੋਸ਼ਿਸ਼ ਕਰ ਸਕਦੀਆਂ ਹਾਂ।

ਪ੍ਰਸ਼ਨ:

1) ਆਤਿਫਾ ਅਤੇ ਬਹੀਜਾ ਜਿੰਮ ਵਿੱਚ ਕਸਰਤ ਕਰਨਾ ਚਾਹੁੰਦੀਆਂ ਹਨ। ਕੀ ਆਤਿਫਾ ਅਤੇ ਬਹੀਜਾ ਕਸਰਤ ਕਰਨਾ ਚਾਹੁੰਦੀਆਂ ਹਨ?

ਹਾਂ, ਉਹ ਜਿੰਮ ਵਿੱਚ ਕਸਰਤ ਕਰਨਾ ਚਾਹੁੰਦੀਆਂ ਹਨ।

2 ) ਜਿੰਮ ਜਾਣਾ ਮਹਿੰਗਾ ਹੁੰਦਾ ਹੈ। ਕੀ ਜਿੰਮ ਜਾਣਾ ਸਸਤਾ ਹੈ? ਨਹੀਂ, ਇਹ ਸਸਤਾ ਨਹੀਂ ਹੈ। ਜਿੰਮ ਜਾਣਾ ਮਹਿੰਗਾ ਹੁੰਦਾ ਹੈ।

3) ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ, ਕਿਉਂਕਿ ਜਿੰਮ ਜਾਣਾ ਬਹੁਤ ਮਹਿੰਗਾ ਹੈ। ਕੀ ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ?

ਹਾਂ, ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ, ਕਿਉਂਕਿ ਜਿੰਮ ਜਾਣਾ ਬਹੁਤ ਮਹਿੰਗਾ ਹੈ।

4) ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ। ਕੀ ਆਤਿਫਾ ਨੂੰ ਦੋੜਣਾ ਪਸੰਦ ਹੈ? ਨਹੀਂ, ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ।

5) ਬਹੀਜਾ ਭਾਰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਬਹੁਤੀ ਬਲਵਾਨ ਨਹੀਂ ਹੈ। ਕੀ ਬਹੀਜਾ ਵੀ ਦੋੜਣ ਦੀ ਕੋਸ਼ਿਸ਼ ਕਰਦੀ ਹੈ?

ਨਹੀਂ, ਬਹੀਜਾ ਭਾਰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ।

6) ਬਹੀਜਾ ਬਲਵਾਨ ਨਹੀਂ ਹੈ। ਕੀ ਬਹੀਜਾ ਬਲਵਾਨ ਹੈ? ਨਹੀਂ, ਬਹੀਜਾ ਬਲਵਾਨ ਨਹੀਂ ਹੈ।

7) ਆਤਿਫਾ ਤੇ ਬਹੀਜਾ ਬਹੁਤ ਵਿਅਸਤ ਹਨ, ਇਸ ਲਈ ਉਹਨਾਂ ਕੋਲ ਕਸਰਤ ਕਰਨ ਦਾ ਬਹੁਤਾ ਸਮਾਂ ਨਹੀਂ ਹੈ। ਕੀ ਆਤਿਫਾ ਅਤੇ ਬਹੀਜਾ ਬਹੁਤ ਵਿਅਸਤ ਹਨ?

ਹਾਂ, ਉਹ ਬਹੁਤ ਵਿਅਸਤ ਹਨ, ਇਸ ਲਈ ਉਹਨਾਂ ਕੋਲ ਕਸਰਤ ਕਰਨ ਦਾ ਬਹੁਤਾ ਸਮਾਂ ਨਹੀਂ ਹੈ।

Learn languages from TV shows, movies, news, articles and more! Try LingQ for FREE