×

Utilizziamo i cookies per contribuire a migliorare LingQ. Visitando il sito, acconsenti alla nostra politica dei cookie.

LingQ Mini Stories, ਕਹਾਣੀ 58 - ਹਮਜ਼ਾ ਅਤੇ ਹਬੀਬਾ ਬਾਹਰ ਜਾਣ ਦਾ ਆ… – Testo da leggere

LingQ Mini Stories, ਕਹਾਣੀ 58 - ਹਮਜ਼ਾ ਅਤੇ ਹਬੀਬਾ ਬਾਹਰ ਜਾਣ ਦਾ ਆਨੰਦ ਲੈਂਦੇ ਹਨ

Principiante 2 lezione di Punjabi per praticare la lettura

Inizia a seguire questa lezione ora

ਕਹਾਣੀ 58 - ਹਮਜ਼ਾ ਅਤੇ ਹਬੀਬਾ ਬਾਹਰ ਜਾਣ ਦਾ ਆਨੰਦ ਲੈਂਦੇ ਹਨ

ਹਮਜ਼ਾ ਅਤੇ ਹਬੀਬਾ ਦੋਸਤਾਂ ਨਾਲ ਰਾਤ ਦੇ ਖਾਣੇ ਉੱਤੇ ਜਾਣ ਵਿੱਚ ਆਨੰਦ ਲੈਂਦੇ ਹਨ।

ਉਹ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ।

ਇਸ ਕਾਰਨ, ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ।

ਉਹ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਹਨ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਹੈ।

ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਨਿਰਣਾ ਕਰਦੇ ਹਨ ਕਿ ਘਰ ਵਾਪਿਸ ਕੋਣ ਚਲਾਏਗਾ, ਕਿਉਂਕਿ ਜੋ ਘਰ ਤੱਕ ਚਲਾਉਂਦਾ ਹੈ ਉਹ ਵਾਈਨ ਨਹੀਂ ਪੀ ਸਕਦਾ।

ਕਈ ਵਾਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹੋਰ ਮਹਿਮਾਨਾਂ ਨਾਲ ਸ਼ਰਾਬਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲਹੋ ਜਾਵੇਗਾ, ਉਦਾਹਰਨ ਵਜੋਂ ਜੇਕਰ ਦੋਸਤ ਜਨਮਦਿਨ ਵਰਗਾ ਜਸ਼ਨਮਨਾ ਰਹੇ ਹੋਣ।

ਇਹਨਾਂ ਹਾਲਾਤਾਂ ਵਿੱਚ, ਉਹਨਾਂ ਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਹੈ। ਇੱਕ ਹੱਲ ਹੈ ਕਿ ਕੋਲ ਰਹਿੰਦੇ ਹੋਰ ਦੋਸਤਾਂ ਨਾਲ ਇੱਕਠੇ ਜਾਣਾ, ਜਿਹਨਾਂ ਵਿੱਚੋਂ ਕੋਈ ਇੱਕ ਨਾ ਪੀਣ ਲਈ ਮੰਨ ਜਾਵੇ।

ਉਹਨਾਂ ਦੋਸਤਾਂ ਦਾ ਹੋਣਾ ਹਮੇਸ਼ਾਲਾਭਦਾਇਕ ਹੁੰਦਾ ਹੈ ਜੋ ਬਿਲਕੁੱਲ ਵੀ ਸ਼ਰਾਬਨਹੀਂ ਪੀਂਦੇ। ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾਮੰਗ ਰਹਿੰਦੀ ਹੈ।

ਸੱਭ ਤੋਂ ਉਤਮ ਹੱਲਾਂ ਵਿੱਚੋਂ ਇੱਕ ਉਹ ਹੈ ਜਦੋਂ ਰਾਤ ਦੇ ਖਾਣੇ ਦੀ ਪਾਰਟੀ ਤੁਰ ਕੇ ਪਹੁੰਚਣ ਯੋਗ ਦੂਰੀ ‘ਤੇ ਹੁੰਦੀ ਹੈ। ਬਦਕਿਸਮਤੀ ਨਾਲ, ਵੱਡੇ ਸ਼ਹਿਰਾਂਵਿੱਚ ਅਜਿਹੇ ਹਾਲਾਤ ਆਮ ਨਹੀਂ ਹੁੰਦੇ।

ਅ)

ਅਸੀਂ ਦੋਸਤਾਂ ਨਾਲ ਰਾਤ ਦੇ ਖਾਣੇ ਉੱਤੇ ਜਾਣ ਵਿੱਚ ਆਨੰਦ ਲੈਂਦੇ ਹੁੰਦੇ ਸੀ ਜਦੋਂ ਅਸੀਂ ਵੱਡੇ ਸ਼ਹਿਰਵਿੱਚ ਰਹਿੰਦੇ ਸੀ।

ਅਸੀਂ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਸੀ ਜਦੋਂ ਅਸੀਂ ਬਾਹਰ ਖਾਂਦੇ ਸੀ।

ਇਸ ਕਾਰਨ, ਸਾਨੂੰ ਇਹ ਸੋਚਣਾ ਪੈਂਦਾ ਸੀ ਕਿ ਅਸੀਂ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਵਾਂਗੇ।

ਅਸੀਂ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਸੀ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਸੀ।

ਅਸੀਂ ਹਮੇਸ਼ਾਸਮੇਂ ਤੋਂ ਪਹਿਲਾਂ ਨਿਰਣਾ ਕਰਦੇ ਸੀ ਕਿ ਘਰ ਵਾਪਿਸ ਕੋਣ ਚਲਾਏਗਾ, ਕਿਉਂਕਿ ਜੋ ਘਰ ਤੱਕ ਚਲਾਉਂਦਾ ਸੀ ਉਹ ਵਾਈਨ ਨਹੀਂ ਪੀ ਸਕਦਾ ਸੀ।

ਕਈ ਵਾਰ ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲਹੋਵੇਗਾ, ਉਦਾਹਰਨ ਵਜੋਂ ਜੇਕਰ ਦੋਸਤ ਜਨਮਦਿਨ ਵਰਗਾ ਜਸ਼ਨਮਨਾਉਂਦੇ ਹੋਣ।

ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ। ਇੱਕ ਹੱਲ ਸੀ ਕਿ ਕੋਲ ਰਹਿੰਦੇ ਹੋਰ ਦੋਸਤਾਂ ਨਾਲ ਇੱਕਠੇ ਜਾਣਾ, ਜਿਹਨਾਂ ਵਿੱਚੋਂ ਕੋਈ ਇੱਕ ਨਾ ਪੀਣ ਲਈ ਮੰਨੇ।

ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬਨਹੀਂ ਪੀਂਦੇ ਸੀ। ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾਮੰਗ ਰਹਿੰਦੀ ਸੀ।

ਸੱਭ ਤੋਂ ਉਤਮ ਹੱਲਾਂ ਵਿੱਚੋਂ ਇੱਕ ਉਹ ਸੀ ਜਦੋਂ ਰਾਤ ਦੇ ਖਾਣੇ ਦੀ ਪਾਰਟੀ ਤੁਰ ਕੇ ਪਹੁੰਚਣ ਯੋਗ ਦੂਰੀ ‘ਤੇ ਹੁੰਦੀ ਸੀ।

ਬਦਕਿਸਮਤੀ ਨਾਲ, ਵੱਡੇ ਸ਼ਹਿਰਾਂਵਿੱਚ ਅਜਿਹੇ ਹਾਲਾਤ ਆਮ ਨਹੀਂ ਸਨ। ਇਸ ਲਈ ਅਸੀਂ ਛੋਟੇ ਕਸਬੇ ਵਿੱਚ ਚਲੇ ਗਏ ਅਤੇ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਾਂ।

ਪ੍ਰਸ਼ਨ:

1.ਹਮਜ਼ਾ ਅਤੇ ਹਬੀਬਾ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ। ਉਹ ਵਾਈਨ ਦੇ ਕਿੰਨੇ ਗਲਾਸ ਆਪਣੇ ਭੋਜਨ ਨਾਲ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ?

ਉਹ ਆਪਣੇ ਭੋਜਨ ਨਾਲ ਇੱਕ ਜਾਂ ਦੋ ਗਲਾਸ ਵਾਈਨ ਪਸੰਦ ਕਰਦੇ ਹਨ ਜਦੋਂ ਉਹ ਬਾਹਰ ਖਾਂਦੇ ਹਨ।

2.ਇਸ ਕਾਰਨ, ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ। ਹਮਜ਼ਾ ਅਤੇ ਹਬੀਬਾ ਲਈ ਕੀ ਸੋਚਣਾ ਸੱਭ ਤੋਂ ਜ਼ਰੂਰੀ ਹੈ?

ਉਹਨਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਕਿਵੇਂ ਆਉਣਗੇ।

3.ਉਹ ਆਮ ਰੈਸਟੋਰੈਂਟ ਤੱਕ, ਜਾਂ ਆਪਣੇ ਦੋਸਤਾਂ ਦੇ ਘਰਾਂ ਤੱਕ ਆਪਣੀ ਕਾਰ ਚਲਾਉਂਦੇ ਹਨ, ਕਿਉਂਕਿ ਟੈਕਸੀ ਵਿੱਚ ਜਾਣਾ ਬਹੁਤ ਮਹਿੰਗਾ ਹੁੰਦਾ ਹੈ। ਉਹ ਟੈਕਸੀ ਕਿਉਂ ਨਹੀਂ ਲੈਂਦੇ ਹਨ?

ਕਿਉਂਕਿ ਟੈਕਸੀ ਕਰਨਾ ਬਹੁਤ ਮਹਿੰਗਾ ਹੁੰਦਾ ਹੈ।

4.ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਸੋਚਦੇ ਹਨ ਕਿ ਕੋਣ ਕਾਰ ਚਲਾਉਣ ਵਾਲਾ ਹੈ। ਉਹ ਸਮੇਂ ਤੋਂ ਪਹਿਲਾਂ ਕੀ ਸੋਚਦੇ ਹਨ?

ਉਹ ਆਮ ਤੋਰ ‘ਤੇ ਸਮੇਂ ਤੋਂ ਪਹਿਲਾਂ ਸੋਚਦੇ ਹਨ ਕਿ ਕੋਣ ਕਾਰ ਚਲਾਉਣ ਵਾਲਾ ਹੈ।

5.ਕਈ ਵਾਰ ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲਹੋ ਸਕਦਾ ਹੈ। ਕੀ ਅਸੀਂ ਸੋਚਦੇ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬਪੀਣ ਤੋਂ ਮਨ੍ਹਾ ਕਰਨਾ ਆਸਾਨ ਹੋ ਸਕਦਾ ਹੈ ਜਾਂ ਮੁਸ਼ਕਿਲਹੋ ਸਕਦਾ ਹੈ?

ਸਾਨੂੰ ਪਤਾ ਹੁੰਦਾ ਸੀ ਕਿ ਹੋਰ ਮਹਿਮਾਨਾਂ ਨਾਲ ਸ਼ਰਾਬਪੀਣ ਤੋਂ ਮਨ੍ਹਾ ਕਰਨਾ ਮੁਸ਼ਕਿਲਹੋ ਸਕਦਾ ਹੈ।

6.ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ। ਇਹਨਾਂ ਹਾਲਾਤਾਂ ਵਿੱਚ ਸਾਨੂੰ ਕੀ ਕਰਨਾ ਪੈਂਦਾ ਸੀ? ਇਹਨਾਂ ਹਾਲਾਤਾਂ ਵਿੱਚ, ਸਾਨੂੰ ਹੋਰ ਪ੍ਰਬੰਧ ਕਰਨਾ ਪੈਂਦਾ ਸੀ।

7.ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬਨਹੀਂ ਪੀਂਦੇ ਸੀ। ਮੈਂ ਕਿਸ ਤਰ੍ਹਾਂ ਦੇ ਦੋਸਤਾਂ ਦਾ ਹੋਣਾ ਲਾਭਦਾਇਕ ਪਾਇਆ?

ਉਹਨਾਂ ਦੋਸਤਾਂ ਦਾ ਹੋਣਾ ਮੈਂ ਹਮੇਸ਼ਾਲਾਭਦਾਇਕ ਪਾਇਆ ਜੋ ਬਿਲਕੁੱਲ ਵੀ ਸ਼ਰਾਬਨਹੀਂ ਪੀਂਦੇ ਸੀ।

8.ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾਮੰਗ ਰਹਿੰਦੀ ਸੀ। ਅਜਿਹੇ ਲੋਕਾਂ ਦੀ ਕਿਸ ਕੰਮ ਲਈ ਹਮੇਸ਼ਾਮੰਗ ਰਹਿੰਦੀ ਸੀ?

ਅਜਿਹੇ ਲੋਕਾਂ ਦੀ ਅਧਿਕਾਰਿਤ ਡਰਾਇਵਰ ਹੋਣ ਵਜੋਂ ਹਮੇਸ਼ਾਮੰਗ ਰਹਿੰਦੀ ਸੀ।

Learn languages from TV shows, movies, news, articles and more! Try LingQ for FREE