ਕਹਾਣੀ 60 - ਆਇਸ਼ਾ ਨੂੰ ਛੱਤਰੀ ਲੈਣੀ ਚਾਹੀਦੀ ਹੈ
ਮੈਨੂੰ ਲੱਗਦਾ ਹੈ ਕਿ ਅੱਜ ਮੀਂਹ ਪੈ ਸਕਦਾ ਹੈ, ਕਿਉਂਕਿ ਆਸਮਾਨ ਵਿੱਚ ਕਾਲੇ ਬੱਦਲ ਹਨ।
ਫਿਰ ਵੀ ਜੇਕਰ ਅੱਜ ਮੀਂਹ ਨਹੀਂ ਪੈਂਦਾ, ਮੈਨੂੰ ਆਪਣੀ ਛਤਰੀ ਆਪਣੇ ਨਾਲ ਲੈ ਕੇ ਜਾਣੀ ਚਾਹੀਦੀ ਹੈ, ਕਿਉਂਕਿ ਮੈਂ ਕੱਲ੍ਹ ਭਿੱਜ ਗਿਆ ਸੀ।
ਕਈ ਵਾਰ ਮੈਂ ਛਤਰੀ ਨਾ ਲੈ ਕੇ ਜਾਣ ਦਾ ਨਿਰਣਾ ਕਰਦਾ ਹਾਂ। ਕਈ ਵਾਰ ਮੈਂ ਲਿਜਾਉਣਾ ਭੁੱਲ ਜਾਂਦਾ ਹਾਂ।
ਮੈਂ ਅਕਸਰ ਅਪਣੀ ਛਤਰੀ ਲਿਜਾਉਣ ਵਿੱਚ ਹਿਚਕਿਚਾਉਂਦਾ ਹਾਂ, ਜਦੋਂ ਮੈਨੂੰ ਲਿਜਾਉਣੀ ਚਾਹੀਦੀ ਹੈ।
ਇਹ ਇਸ ਲਈ ਹੈ ਕਿਉਂਕਿ ਮੈਂਜਾਣਦਾ ਹਾਂ ਕਿ ਮੈਂ ਆਪਣੀ ਛਤਰੀ ਪਿੱਛੇ ਕਿਤੇ ਭੁੱਲ ਜਾਂਦਾ ਹਾਂ ਜਦੋਂ ਮੈਂ ਆਪਣੇ ਨਾਲ ਲੈ ਕੇ ਜਾਂਦਾ ਹਾਂ।
ਕਿਸੇ ਵੀ ਹਾਲਾਤ ਵਿੱਚ, ਮੈਨੂੰ ਅਜਿਹਾ ਲਗਦਾ ਹੈ ਕਿ ਜਦੋਂ ਮੈਂ ਆਪਣੀ ਛਤਰੀ ਨਹੀਂ ਲੈ ਕੇ ਜਾਂਦਾ, ਮੀਂਹ ਪੈਂਦਾ ਹੈ ਅਤੇ ਮੈਂ ਅੰਤ ਵਿੱਚ ਗਿੱਲਾ ਹੋ ਜਾਂਦਾ ਹਾਂ।
ਕੱਲ੍ਹ, ਉਦਾਹਰਨ ਵਜੋਂ, ਮੈਂ ਸੋਚਿਆ ਕਿ ਮੀਂਹ ਨਹੀਂ ਪਵੇਗਾ, ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ ਮੀਂਹ ਪੈਣ ਦੇ ਵੀਹ ਪ੍ਰਤੀਸ਼ਤ ਮੌਕੇ ਹਨ।
ਮੈਂ ਘਰੋਂ ਬਿਨਾਂ ਛਤਰੀ ਦੇ, ਸੱਭ ਤੋਂ ਵਧੀਆ ਦੀ ਉਮੀਦ ਕਰਦਿਆਂ ਚਲਾ ਗਿਆ। ਪਰ ਤੁਹਾਨੂੰ ਕੀ ਦੱਸਾਂ, ਮੀਂਹ ਪਿਆ ਅਤੇ ਮੈਂ ਭਿੱਜ ਗਿਆ।
ਮੈਂ ਹੁਣ ਹੋਰ ਵੀ ਸਾਵਧਾਨ ਹੋਣ ਜਾ ਰਿਹਾ ਹਾਂ। ਮੈਨੂੰ ਛਤਰੀ ਲਿਜਾਉਣ ਪ੍ਰਤੀ ਹੋਰ ਸਾਵਧਾਨ ਹੋਣ, ਅਤੇ ਇਸਨੂੰ ਵਾਪਿਸ ਘਰ ਲਿਆਉਣ ਨੂੰ ਯਾਦ ਰੱਖਣ ਪ੍ਰਤੀ ਹੋਰ ਵੀ ਸਾਵਧਾਨ ਹੋਣ ਦੀ ਲੋੜ ਹੈ।
ਜੀਵਨ ਔਖੇ ਨਿਰਣਿਆਂ ਨਾਲ ਭਰਿਆ ਪਿਆ ਹੈ।
ਅ)
ਆਇਸ਼ਾ ਨੂੰ ਲੱਗਾ ਹੈ ਕਿ ਪਿਛਲੇ ਸੋਮਵਾਰ ਮੀਂਹ ਪੈ ਸਕਦਾ ਹੈ, ਕਿਉਂਕਿ ਆਸਮਾਨ ਵਿੱਚ ਕਾਲੇ ਬੱਦਲ ਸਨ।
ਹਾਲਾਂਕਿ ਮੀਂਹ ਪੈਣਾ ਸੁਰੂ ਨਹੀਂ ਹੋਇਆ, ਉਸਨੇ ਸੋਚਿਆ ਕਿ ਆਪਣੇ ਨਾਲ ਆਪਣੀ ਛਤਰੀ ਲੈ ਕੇ ਜਾਣੀ ਚੰਗੀ ਹੈ, ਕਿਉਂਕਿ ਉਹ ਪਿਛਲੇ ਦਿਨ ਭਿੱਜ ਗਈ ਸੀ।
ਇਹ ਸੱਚ ਸੀ ਕਿ ਉਹ ਕਈ ਵਾਰ ਛਤਰੀ ਨਾ ਲਿਜਾਉਣ ਦਾ ਨਿਰਣਾ ਕਰਦੀ ਸੀ, ਜਾਂ ਸਧਾਰਨਤਾ ਲੈ ਕੇ ਜਾਣਾ ਭੁੱਲ ਜਾਂਦੀ ਸੀ।
ਇਸ ਤੋਂ ਇਲਾਵਾ, ਉਹ ਆਪਣੇ ਨਾਲ ਛਤਰੀ ਲਿਜਾਉਣ ਵਿੱਚ ਹਿਚਕਿਚਾਉਂਦੀ ਸੀ, ਜਦੋਂ ਕਿ ਉਸਨੂੰ ਲਿਜਾਉਣੀ ਚਾਹੀਦੀ ਹੁੰਦੀ।
ਇਹ ਇਸ ਲਈ ਕਿਉਂਕਿ ਉਹ ਜਾਣਦੀ ਸੀ ਕਿ ਉਹ ਅਕਸਰ ਕਿਤੇ ਛਤਰੀ ਪਿੱਛੇ ਛੱਡ ਆਉਂਦੀ ਸੀ, ਜਦੋਂ ਉਹ ਆਪਣੇ ਨਾਲ ਲੈ ਕੇ ਜਾਂਦੀ ਸੀ।
ਕਿਸੇ ਵੀ ਹਾਲਾਤ ਵਿੱਚ, ਆਇਸ਼ਾ ਨੂੰ ਅਜਿਹਾ ਲਗਦਾ ਸੀ ਕਿ ਜਦੋਂ ਉਹ ਆਪਣੀ ਛਤਰੀ ਨਹੀਂ ਲੈ ਕੇ ਜਾਂਦੀ ਸੀ, ਮੀਂਹ ਪੈਂਦਾ ਅਤੇ ਅੰਤ ਵਿੱਚ ਉਹ ਗਿੱਲੀ ਹੋ ਜਾਂਦੀ ਸੀ।
ਇੱਕ ਦਿਨ, ਉਦਾਹਰਨ ਵਜੋਂ, ਉਸਨੇ ਸੋਚਿਆ ਸੀ ਕਿ ਮੀਂਹ ਨਹੀਂ ਪਵੇਗਾ, ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ ਮੀਂਹ ਪੈਣ ਦੇ ਵੀਹ ਪ੍ਰਤੀਸ਼ਤ ਮੌਕੇ ਹਨ।
ਉਹ ਘਰੋਂ ਬਿਨਾਂ ਛਤਰੀ ਦੇ, ਸੱਭ ਤੋਂ ਵਧੀਆ ਦੀ ਉਮੀਦ ਕਰਦਿਆਂ ਚਲੀ ਗਈ ਸੀ। ਪਰ ਤੁਹਾਨੂੰ ਕੀ ਦੱਸਾਂ, ਮੀਂਹ ਪਿਆ ਸੀ ਅਤੇ ਉਹ ਭਿੱਜ ਗਈ ਸੀ।
ਉਸਨੇ ਖੁੱਦ ਨੂੰ ਕਿਹਾ ਕਿ ਉਸਨੂੰ ਹੋਰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਉਸਨੂੰ ਛਤਰੀ ਲਿਜਾਉਣ ਪ੍ਰਤੀ ਹੋਰ ਸਾਵਧਾਨ ਹੋਣ, ਅਤੇ ਇਸਨੂੰ ਵਾਪਿਸ ਘਰ ਲਿਆਉਣ ਨੂੰ ਯਾਦ ਰੱਖਣ ਪ੍ਰਤੀ ਹੋਰ ਵੀ ਸਾਵਧਾਨ ਹੋਣ ਦੀ ਲੋੜ ਹੈ।
ਜੀਵਨ ਔਖੇ ਨਿਰਣਿਆਂ ਨਾਲ ਭਰਿਆ ਪਿਆ ਹੈ।
ਪ੍ਰਸ਼ਨ:
1. ਮੈਨੂੰ ਲੱਗਦਾ ਹੈ ਕਿ ਅੱਜ ਮੀਂਹ ਪੈ ਸਕਦਾ ਹੈ, ਕਿਉਂਕਿ ਆਸਮਾਨ ਵਿੱਚ ਕਾਲੇ ਬੱਦਲ ਹਨ। ਤਹਾਨੂੰ ਕਿਉਂ ਲੱਗਦਾ ਹੈ ਕਿ ਮੀਂਹ ਪੈ ਸਕਦਾ
# ਤੁਹਾਨੂੰ ਲੱਗਦਾ ਹੈ ਕਿ ਮੀਂਹ ਪੈ ਸਕਦਾ ਹੈ, ਕਿਉਂਕਿ ਆਸਮਾਨ ਵਿੱਚ ਕਾਲੇ ਬੱਦਲ ਹਨ।
2. ਮੈਨੂੰ ਆਪਣੀ ਛਤਰੀ ਆਪਣੇ ਨਾਲ ਲੈ ਕੇ ਜਾਣੀ ਚਾਹੀਦੀ ਹੈ, ਕਿਉਂਕਿ ਮੈਂ ਕੱਲ੍ਹ ਭਿੱਜ ਗਿਆ ਸੀ। ਮੈਨੂੰ ਆਪਣੀ ਛਤਰੀ ਫਿਰ ਵੀ ਲਿਜਾਉਣੀ ਕਿਉਂ ਬਿਹਤਰ ਹੈ?
ਤੁਹਾਨੂੰ ਆਪਣੀ ਛਤਰੀ ਆਪਣੇ ਨਾਲ ਲੈ ਕੇ ਜਾਣੀ ਚਾਹੀਦੀ ਹੈ, ਕਿਉਂਕਿ ਤੁਸੀਂ ਕੱਲ੍ਹ ਭਿੱਜ ਗਏ ਸੀ।
3. ਮੈਂ ਅਕਸਰ ਆਪਣੇ ਨਾਲ ਛਤਰੀ ਲਿਜਾਉਣ ਵਿੱਚ ਹਿਚਕਿਚਾਉਂਦਾ ਹਾਂ, ਜਦੋਂ ਮੈਨੂੰ ਲਿਜਾਉਣੀ ਚਾਹੀਦੀ ਹੈ। ਕੀ ਮੈਂ ਹਮੇਸ਼ਾ ਆਪਣੀ ਛਤਰੀ ਲਿਜਾਉਣ ਵਿੱਚ ਯਕੀਨੀ ਹੁੰਦਾ ਹਾਂ?
ਨਹੀਂ, ਕਈ ਵਾਰ ਤੁਸੀਂ ਆਪਣੇ ਨਾਲ ਛਤਰੀ ਲਿਜਾਉਣ ਵਿੱਚ ਹਿਚਕਿਚਾਉਂਦੇ ਹੋ।
4. ਇਹ ਇਸ ਲਈ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਆਪਣੀ ਛਤਰੀ ਪਿੱਛੇ ਕਿਤੇ ਭੁੱਲ ਜਾਂਦਾ ਹਾਂ ਜਦੋਂ ਮੈਂ ਆਪਣੇ ਨਾਲ ਲੈ ਕੇ ਜਾਂਦਾ ਹਾਂ।
ਮੈਂ ਅਕਸਰ ਆਪਣੀ ਛਤਰੀ ਨਾਲ ਕੀ ਕਰਦਾ ਹਾਂ? ਤੁਸੀਂ ਆਪਣੀ ਛਤਰੀ ਪਿੱਛੇ ਕਿਤੇ ਭੁੱਲ ਜਾਂਦੇ ਹੋ ਜਦੋਂ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ।
5. ਕਿਸੇ ਵੀ ਹਾਲਾਤ ਵਿੱਚ, ਆਇਸ਼ਾ ਨੂੰ ਅਜਿਹਾ ਲਗਦਾ ਸੀ ਕਿ ਜਦੋਂ ਉਹ ਆਪਣੀ ਛਤਰੀ ਨਹੀਂ ਲੈ ਕੇ ਜਾਂਦੀ ਸੀ, ਮੀਂਹ ਪੈਂਦਾ ਅਤੇ ਅੰਤ ਵਿੱਚ ਉਹ ਗਿੱਲੀ ਹੋ ਜਾਂਦੀ ਸੀ। ਆਇਸ਼ਾ ਨੂੰ ਕੀ ਹੋ ਸਕਦਾ ਹੈ ਜੇ ਮੀਂਹ ਪੈਂਦਾ ਹੈ?
ਮੀਂਹ ਪੈ ਸਕਦਾ ਹੈ ਅਤੇ ਉਹ ਅੰਤ ਵਿੱਚ ਗਿੱਲੀ ਹੋ ਜਾਂਦੀ ਹੈ।
6. ਇੱਕ ਦਿਨ, ਉਦਾਹਰਨ ਵਜੋਂ, ਉਸਨੇ ਸੋਚਿਆ ਸੀ ਕਿ ਮੀਂਹ ਨਹੀਂ ਪਵੇਗਾ, ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ ਮੀਂਹ ਪੈਣ ਦੇ ਵੀਹ ਪ੍ਰਤੀਸ਼ਤ ਮੌਕੇ ਹਨ। ਮੌਸਮ ਵਿਭਾਗ ਨੇ ਕਿੰਨੇ ਪ੍ਰਤੀਸ਼ਤ ਮੀਂਹ ਪੈਣ ਦਾ ਅਨੁਮਾਨ ਲਗਾਇਆ ਸੀ?
ਮੌਸਮ ਵਿਭਾਗ ਨੇ ਕਿਹਾ ਸੀ ਕਿ ਮੀਂਹ ਪੈਣ ਦੇ ਵੀਹ ਪ੍ਰਤੀਸ਼ਤ ਮੌਕੇ ਹਨ।
7. ਉਸਨੇ ਖੁੱਦ ਨੂੰ ਕਿਹਾ ਕਿ ਉਸਨੂੰ ਹੋਰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਆਇਸ਼ਾ ਨੂੰ ਕੀ ਕਰਨਾ ਹੋਵੇਗਾ? ਉਸਨੂੰ ਹੁਣ ਹੋਰ ਵੀ ਸਾਵਧਾਨ ਹੋਣਾ ਹੋਵੇਗਾ।
8. ਉਸਨੂੰ ਛਤਰੀ ਲਿਜਾਉਣ ਪ੍ਰਤੀ ਹੁਣ ਹੋਰ ਵੀ ਸਾਵਧਾਨ ਹੋਣਾ ਪਵੇਗਾ। ਆਇਸ਼ਾ ਨੂੰ ਕਿਸ ਚੀਜ਼ ਲਈ ਹੋਰ ਵੀ ਸਾਵਧਾਨ ਹੋਣਾ ਪਵੇਗਾ?
ਉਸਨੂੰ ਛਤਰੀ ਲਿਜਾਉਣ ਪ੍ਰਤੀ ਹੁਣ ਹੋਰ ਵੀ ਸਾਵਧਾਨ ਹੋਣਾ ਪਵੇਗਾ।