×

We use cookies to help make LingQ better. By visiting the site, you agree to our cookie policy.

LingQ Mini Stories, ਕਹਾਣੀ 42 - ਇੱਕ ਨਵਾਂ ਕੁੱਤਾ – Text to read

LingQ Mini Stories, ਕਹਾਣੀ 42 - ਇੱਕ ਨਵਾਂ ਕੁੱਤਾ

Beginner 2 Punjabi lesson to practice reading

Start learning this lesson now

ਕਹਾਣੀ 42 - ਇੱਕ ਨਵਾਂ ਕੁੱਤਾ

ਕਿਹੜਾ ਵਾਲਾ, ਕਿਸ ਕਿਸਮ ਦਾ, ਸੱਭ; ਤੁਲਨਾਤਕਮ; ‘ਪੁਛਣਾ', ‘ਕਿਹਾ'; ਭੂਤਕਾਲ ਅਤੇ ਵਰਤਮਾਨ ਨਿਰੰਤਰ

ਅਗਲੀ ਕਹਾਣੀ ਆਸਿਮਾ ਬਾਰੇ ਹੈ, ਜੋ ਕੁੱਤਾ ਖਰੀਦ ਰਹੀ ਹੈ।

ਉ)

ਆਸਿਮਾ ਨਵਾਂ ਕੁੱਤਾ ਖਰੀਦਣਾ ਚਾਹੁੰਦੀ ਹੈ।

ਉਹ ਜਾਨਵਰਾਂ ਦੀ ਦੁਕਾਨ ਵਿੱਚ ਕੁੱਤੇ ਦੇਖ ਰਹੀ ਹੈ।

ਉਹ ਸਟੋਰ ਕਲਰਕ ਨੂੰ ਕੁੱਝ ਸਵਾਲ ਪੁੱਛਦੀ ਹੈ।

ਉਹ ਪੁੱਛਦੀ ਹੈ, “ਕਿਸ ਕਿਸਮ ਦਾ ਕੁੱਤਾ ਸੱਭ ਤੋਂ ਵੱਧ ਦੋਸਤਾਨਾ ਹੈ?”

ਸਟੋਰ ਕਲਰਕ ਕਹਿੰਦਾ ਹੈ, “ਉਹ ਵਾਲਾ” ਅਤੇ ਉਹ ਸੱਭ ਤੋਂ ਛੋਟੇ ਕੁੱਤੇ ਵੱਲ ਇਸ਼ਾਰਾ ਕਰਦਾ ਹੈ।

ਆਸਿਮਾ ਪੁੱਛਦੀ ਹੈ, “ਕਿਹੜਾ ਕੁੱਤਾ ਸੱਭ ਤੋਂ ਸਿਆਣਾ ਹੈ?”

ਕਲਰਕ ਉਸੇ ਕੁੱਤੇ ਵੱਲ ਦੁਬਾਰਾ ਇਸ਼ਾਰਾ ਕਰਦਾ ਹੈ।

ਆਸਿਮਾ ਸੋਚਦੀ ਹੈ ਕਿ ਇਹ ਕੁੱਤਾ ਸੱਭ ਤੋਂ ਵਧੀਆ ਹੈ।

ਉਹ ਇਸਨੂੰ ਖਰੀਦਣ ਦਾ ਨਿਰਣਾ ਲੈਂਦੀ ਹੈ।

ਉਹ ਉਮੀਦ ਕਰਦੀ ਹੈ ਕਿ ਉਸਦੇ ਹੋਰ ਪਾਲਤੂ ਨਵੇਂ ਕੁੱਤੇ ਨੂੰ ਪਸੰਦ ਕਰਨਗੇ।

ਹੁਣ ਇਹੀ ਕਹਾਣੀ ਆਸਿਮਾ ਦੁਆਰਾ ਕਹੀ ਗਈ ਹੈ।

ਅ)

ਮੇਰੀ ਭੈਣ ਨਵਾਂ ਕੁੱਤਾ ਖਰੀਦਣਾ ਚਾਹੁੰਦੀ ਸੀ।

ਉਹ ਜਾਨਵਰਾਂ ਦੀ ਦੁਕਾਨ ਵਿੱਚ ਕੁੱਤੇ ਦੇਖ ਰਹੀ ਸੀ।

ਉਸਨੇ ਸਟੋਰ ਕਲਰਕ ਨੂੰ ਕੁੱਝ ਸਵਾਲ ਪੁੱਛੇ।

ਉਸਨੇ ਪੁੱਛਿਆ, “ਕਿਸ ਕਿਸਮ ਦਾ ਕੁੱਤਾ ਸੱਭ ਤੋਂ ਵੱਧ ਦੋਸਤਾਨਾ ਹੈ?”

ਸਟੋਰ ਕਲਰਕ ਨੇ ਕਿਹਾ, “ਉਹ ਵਾਲਾ”

ਅਤੇ ਉਸਨੇ ਸੱਭ ਤੋਂ ਛੋਟੇ ਕੁੱਤੇ ਵੱਲ ਇਸ਼ਾਰਾ ਕੀਤਾ।

ਮੇਰੀ ਭੈਣ ਨੇ ਪੁੱਛਿਆ, “ਕਿਹੜਾ ਕੁੱਤਾ ਸੱਭ ਤੋਂ ਸਿਆਣਾ ਹੈ?”

ਕਲਰਕ ਨੇ ਉਸੇ ਕੁੱਤੇ ਵੱਲ ਦੁਬਾਰਾ ਇਸ਼ਾਰਾ ਕੀਤਾ।

ਮੇਰੀ ਭੈਣ ਨੇ ਸੋਚਿਆ ਕਿ ਇਹ ਕੁੱਤਾ ਸੱਭ ਤੋਂ ਵਧੀਆ ਸੀ।

ਉਸਨੇ ਇਸਨੂੰ ਖਰੀਦਣ ਦਾ ਨਿਰਣਾ ਲਿਆ।

ਉਸਨੇ ਉਮੀਦ ਕੀਤੀ ਕਿ ਉਸਦੇ ਹੋਰ ਪਾਲਤੂ ਨਵੇਂ ਕੁੱਤੇ ਨੂੰ ਪਸੰਦ ਕਰਨਗੇ।

ਹੁਣ ਇਸ ਕਹਾਣੀ ਬਾਰੇ ਕੁੱਝ ਪ੍ਰਸ਼ਨ ਹਨ।

ਪ੍ਰਸ਼ਨ:

1) ਆਸਿਮਾ ਨਵਾਂ ਖਰੀਦਣਾ ਚਾਹੁੰਦੀ ਹੈ। ਆਸਿਮਾ ਕੀ ਕਰਨਾ ਚਾਹੁੰਦੀ ਹੈ? ਆਸਿਮਾ ਨਵਾਂ ਕੁੱਤਾ ਖਰੀਦਣਾ ਚਾਹੁੰਦੀ ਹੈ।

2) ਸਟੋਰ ਦਾ ਕਲਰਕ ਕਹਿੰਦਾ ਹੈ ਕਿ ਸੱਭ ਤੋਂ ਛੋਟਾ ਕੁੱਤਾ ਸੱਭ ਤੋਂ ਦੋਸਤਾਨਾ ਹੈ।

ਕਿਹੜਾ ਸੱਭ ਤੋਂ ਦੋਸਤਾਨਾ ਕੁੱਤਾ ਹੈ? ਸਟੋਰ ਦਾ ਕਲਰਕ ਕਹਿੰਦਾ ਹੈ ਕਿ ਸੱਭ ਤੋਂ ਛੋਟਾ ਕੁੱਤਾ ਸੱਭ ਤੋਂ ਦੋਸਤਾਨਾ ਹੈ।

3) ਆਸਿਮਾ ਸੋਚਦੀ ਹੈ ਕਿ ਸੱਭ ਤੋਂ ਛੋਟਾ, ਸੱਭ ਤੋਂ ਦੋਸਤਾਨਾ, ਸੱਭ ਤੋਂ ਸਿਆਣਾ ਕੁੱਤਾ ਉੱਤਮ ਹੈ।

ਆਸਿਮਾ ਕਿਸ ਬਾਰੇ ਸੋਚਦੀ ਹੈ ਕਿ ਉੱਤਮ ਹੈ? ਆਸਿਮਾ ਸੋਚਦੀ ਹੈ ਕਿ ਸੱਭ ਤੋਂ ਛੋਟਾ, ਸੱਭ ਤੋਂ ਦੋਸਤਾਨਾ, ਸੱਭ ਤੋਂ ਸਿਆਣਾ ਕੁੱਤਾ ਉੱਤਮ ਹੈ।

4) ਆਸਿਮਾ ਉਮੀਦ ਕਰਦੀ ਹੈ ਕਿ ਉਸਦੇ ਹੋਰ ਪਾਲਤੂ ਨਵੇਂ ਕੁੱਤੇ ਨੂੰ ਪਸੰਦ ਕਰਨਗੇ। ਆਸਿਮਾ ਕੀ ਉਮੀਦ ਕਰਦੀ ਹੈ?

ਉਹ ਉਮੀਦ ਕਰਦੀ ਹੈ ਕਿ ਉਸਦੇ ਹੋਰ ਪਾਲਤੂ ਨਵੇਂ ਕੁੱਤੇ ਨੂੰ ਪਸੰਦ ਕਰਨਗੇ।

5) ਉਹ ਜਾਨਵਰਾਂ ਦੀ ਦੁਕਾਨ ਵਿੱਚ ਕੁੱਤੇ ਦੇਖ ਰਹੀ ਸੀ। ਉਹ ਕੁੱਤਿਆਂ ਨੂੰ ਕਿੱਥੇ ਦੇਖ ਰਹੀ ਸੀ? ਉਹ ਜਾਨਵਰਾਂ ਦੀ ਦੁਕਾਨ ਵਿੱਚ ਕੁੱਤੇ

6) ਉਸਨੇ ਸਟੋਰ ਦੇ ਕਲਰਕ ਨੂੰ ਪੁੱਛਿਆ, “ਕਿਸ ਕਿਸਮ ਦਾ ਕੁੱਤਾ ਸੱਭ ਤੋਂ ਦੋਸਤਾਨਾ ਹੈ?” ਉਸਨੇ ਸਟੋਰ ਦੇ ਕਲਰਕ ਨੂੰ ਕੀ ਪੁੱਛਿਆ?

ਉਸਨੇ ਸਟੋਰ ਦੇ ਕਲਰਕ ਨੂੰ ਪੁੱਛਿਆ, “ਕਿਸ ਕਿਸਮ ਦਾ ਕੁੱਤਾ ਸੱਭ ਤੋਂ ਵੱਧ ਦੋਸਤਾਨਾ ਹੈ?”

7) ਸੱਭ ਤੋਂ ਛੋਟਾ ਕੁੱਤਾ ਸੱਭ ਤੋਂ ਸਿਆਣਾ ਵੀ ਹੈ। ਕਿਹੜਾ ਸੱਭ ਤੋਂ ਸਿਆਣਾ ਹੈ? ਸੱਭ ਤੋਂ ਦੋਸਤਾਨਾ ਕੁੱਤਾ ਸੱਭ ਤੋਂ ਸਿਆਣਾ ਵੀ ਹੈ।

8) ਭੈਣ ਨੇ ਉਹ ਖਰੀਦਣ ਦਾ ਨਿਰਣਾ ਲਿਆ ਜੋ ਉਸਨੂੰ ਸੱਭ ਤੋਂ ਵੱਧ ਪਸੰਦ ਆਇਆ। ਉਸਨੇ ਕਿਹੜਾ ਕੁੱਤਾ ਖਰੀਦਣ ਦਾ ਨਿਰਣਾ ਲਿਆ?

ਉਸਨੇ ਉਹ ਕੁੱਤਾ ਖਰੀਦਣ ਦਾ ਨਿਰਣਾ ਲਿਆ ਜੋ ਉਸਨੂੰ ਸੱਭ ਤੋਂ ਵੱਧ ਪਸੰਦ ਆਇਆ।

ਅਤੇ ਇਹ ਸੀ ਕਹਾਣੀ ਆਸਿਮਾ ਦੀ ਨਵਾਂ ਕੁੱਤਾ ਖਰੀਦਣ ਦੀ।

Learn languages from TV shows, movies, news, articles and more! Try LingQ for FREE