×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 9 - ਨਵੀਂ ਸਹੇਲੀ – Text to read

LingQ Mini Stories, ਕਹਾਣੀ 9 - ਨਵੀਂ ਸਹੇਲੀ

Nybörjare 2 Punjabi lesson to practice reading

Börja lära dig lektionen nu

ਕਹਾਣੀ 9 - ਨਵੀਂ ਸਹੇਲੀ

ਸਾਮੀ ਦੀ ਨਵੀਂ ਸਹੇਲੀ ਬਣੀ ਹੈ।

ਉਸਦੀ ਸਹੇਲੀ ਦਾ ਨਾਮ ਹਜਰਾ ਹੈ।

ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ।

ਉਹ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ।

ਸਾਮੀ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹੈ।

ਉਹ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ।

ਉਹ ਫਰੀਜ਼ਰ ਵਿੱਚ ਮੱਛਲੀ ਦੇਖਦਾ ਹੈ।

ਉਹ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹੈ।

ਆਖਿਰਕਾਰ, ਉਹ ਸਟੋਰ ਤੋਂ ਬਾਹਰ ਆਉਂਦਾ ਹੈ।

ਸਾਮੀ ਘਰ ਜਾਂਦਾ ਹੈ ਅਤੇ ਪੀਜ਼ਾ ਆਰਡਰ ਕਰਦਾ ਹੈ।

ਅ)

ਮੇਰੀ ਨਵੀਂ ਸਹੇਲੀ ਬਣੀ ਹੈ।

ਉਸਦਾ ਨਾਮ ਹਜਰਾ ਹੈ।

ਮੈਂ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹਾਂ।

ਮੈਂ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹਾਂ।

ਮੈਂ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹਾਂ।

ਮੈਂ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹਾਂ।

ਮੈਂ ਫਰੀਜ਼ਰ ਵਿੱਚ ਮੱਛਲੀ ਦੇਖਦਾ ਹਾਂ।

ਮੈਂ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹਾਂ।

ਆਖਿਰਕਾਰ, ਮੈਂ ਸਟੋਰ ਤੋਂ ਬਾਹਰ ਆਉਂਦਾ ਹਾਂ।

ਮੈਂ ਘਰ ਜਾਂਦਾ ਹਾਂ ਅਤੇ ਪੀਜ਼ਾ ਆਰਡਰ ਕਰਦਾ ਹਾਂ।

ਪ੍ਰਸ਼ਨ:

1) ਸਾਮੀ ਦੀ ਹਜਰਾ ਨਾਮ ਦੀ ਨਵੀਂ ਸਹੇਲੀ ਬਣੀ ਹੈ। ਕੀ ਸਾਮੀ ਦੀ ਨਵੀਂ ਸਹੇਲੀ ਬਣੀ ਹੈ? ਹਾਂ, ਸਾਮੀ ਦੀ ਨਵੀਂ ਸਹੇਲੀ ਬਣੀ ਹੈ।

ਉਸਦਾ ਨਾਮ ਹਜਰਾ ਹੈ।

2) ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ। ਕੀ ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਬਣਾਉਣਾ ਚਾਹੁੰਦਾ ਹੈ?

ਨਹੀਂ, ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਨਹੀਂ ਬਣਾਉਣਾ ਚਾਹੁੰਦਾ ਹੈ। ਉਹ ਉਸ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ।

3) ਸਾਮੀ ਭੋਜਨ ਬਣਾਉਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ। ਕੀ ਸਾਮੀ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ? ਹਾਂ, ਸਾਮੀ ਭੋਜਨ ਖਰੀਦਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ।

4) ਸਾਮੀ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ। ਕੀ ਸਾਮੀ ਸਬਜ਼ੀਆਂ ਖਰੀਦਦਾ ਹੈ? ਨਹੀਂ, ਸਾਮੀ ਸਬਜ਼ੀਆਂ ਨਹੀਂ ਖਰੀਦਦਾ ਹੈ।

ਉਹ ਸਬਜ਼ੀਆਂ ਦੇ ਭਾਗ ਵਿੱਚੋਂ ਲੰਘਦਾ ਹੈ।

5) ਸਾਮੀ ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ। ਕੀ ਸਾਮੀ ਮਛਲੀ ਵੱਲ ਦੇਖਦਾ ਹੈ?

ਹਾਂ, ਸਾਮੀ ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ।

6) ਸਾਮੀ ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ। ਕੀ ਸਾਮੀ ਸਟੋਰ ਵਿੱਚ ਠਹਿਰਦਾ ਹੈ?

ਨਹੀਂ, ਸਾਮੀ ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ।

7) ਸਾਮੀ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ। ਕੀ ਸਾਮੀ ਰਾਤ ਦਾ ਭੋਜਨ ਬਣਾਉਂਦਾ ਹੈ? ਨਹੀਂ, ਸਾਮੀ ਰਾਤ ਦਾ ਭੋਜਨ ਨਹੀਂ ਬਣਾਉਂਦਾ ਹੈ।

ਉਹ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ।

Learn languages from TV shows, movies, news, articles and more! Try LingQ for FREE