×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ – Text to read

LingQ Mini Stories, ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ

Nybörjare 2 Punjabi lesson to practice reading

Börja lära dig lektionen nu

ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ

ਆਇਸ਼ਾ ਬਹੁਤ ਕੰਪਿਊਟਰ ਚਲਾਉਂਦੀ ਹੈ।

ਪਰ, ਉਸਨੂੰ ਨਵੇਂ ਕਪਿਊਟਰ ਦੀ ਲੋੜ ਹੈ।

ਉਸਦਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ।

ਉਹ ਇਲੈਕਟ੍ਰਾਨਿਕ ਸਟੋਰ ਵਿੱਚ ਜਾਂਦੀ ਹੈ।

ਉਹ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ।

ਉਹ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ।

ਅਤੇ ਉਹ ਵਧੀਆ ਕੀਬੋਰਡ ਚਾਹੁੰਦੀ ਹੈ।

ਉਹ ਚੰਗਾ, ਨੀਲਾ ਕੰਪਿਊਟਰ ਦੇਖਦੀ ਹੈ।

ਉਸਨੂੰ ਸਕਰੀਨ, ਕੀਬੋਰਡ, ਅਤੇ ਸਟਾਈਲ ਪਸੰਦ ਆਉਂਦਾ ਹੈ।

ਉਹ ਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹੈ।

ਅ)

ਮੈਂ ਬਹੁਤ ਕੰਪਿਊਟਰ ਚਲਾਉਂਦੀ ਹਾਂ।

ਪਰ, ਮੈਂਨੂੰ ਨਵੇਂ ਕਪਿਊਟਰ ਦੀ ਲੋੜ ਹੈ।

ਮੇਰਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ।

ਮੈਂ ਇਲੈਕਟ੍ਰਾਨਿਕ ਸਟੋਰ ਵਿੱਚ ਜਾਂਦੀ ਹਾਂ।

ਮੈਂ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹਾਂ।

ਮੈਂ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹਾਂ।

ਅਤੇ ਮੈਂ ਵਧੀਆ ਕੀਬੋਰਡ ਚਾਹੁੰਦੀ ਹਾਂ।

ਮੈਂ ਚੰਗਾ, ਨੀਲਾ ਕੰਪਿਊਟਰ ਦੇਖਦੀ ਹਾਂ।

ਮੈਨੂੰ ਸਕਰੀਨ, ਕੀਬੋਰਡ, ਅਤੇ ਸਟਾਈਲ ਪਸੰਦ ਆਉਂਦਾ ਹੈ।

ਮੈਂ ਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹਾਂ।

ਪ੍ਰਸ਼ਨ:

1) ਆਇਸ਼ਾ ਬਹੁਤ ਕੰਪਿਊਟਰ ਚਲਾਉਂਦੀ ਹੈ। ਕੀ ਆਇਸ਼ਾ ਬਹੁਤ ਕੰਪਿਊਟਰ ਚਲਾਉਂਦੀ ਹੈ? ਹਾਂ, ਉਹ ਬਹੁਤ ਕੰਪਿਊਟਰ ਚਲਾਉਂਦੀ ਹੈ।

2) ਆਇਸ਼ਾ ਨੂੰ ਨਵੇਂ ਕਪਿਊਟਰ ਦੀ ਲੋੜ ਹੈ। ਕੀ ਆਇਸ਼ਾ ਨੂੰ ਨਵੇਂ ਕਪਿਊਟਰ ਦੀ ਲੋੜ ਹੈ? ਹਾਂ, ਉਸਨੂੰ ਨਵੇਂ ਕਪਿਊਟਰ ਦੀ ਲੋੜ ਹੈ।

3) ਆਇਸ਼ਾ ਦਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ। ਕੀ ਆਇਸ਼ਾ ਦਾ ਕੰਪਿਊਟਰ ਨਵਾਂ ਹੈ? ਨਹੀਂ, ਉਸਦਾ ਕੰਪਿਊਟਰ ਨਵਾਂ ਨਹੀਂ ਹੈ। ਇਹ ਪੁਰਾਣਾ ਅਤੇ ਧੀਮਾ ਹੈ।

4) ਆਇਸ਼ਾ ਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ। ਕੀ ਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਹਨ? ਹਾਂ, ਆਇਸ਼ਾ ਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ।

5) ਆਇਸ਼ਾ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ। ਕੀ ਆਇਸ਼ਾ ਛੋਟੀ ਸਕਰੀਨ ਚਾਹੁੰਦੀ ਹੈ? ਨਹੀਂ, ਆਇਸ਼ਾ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ।

6) ਆਇਸ਼ਾ ਆਪਣੇ ਕੰਪਿਊਟਰ ਲਈ ਵਧੀਆ ਕੀਬੋਰਡ ਚਾਹੁੰਦੀ ਹੈ। ਕੀ ਆਇਸ਼ਾ ਵਧੀਆ ਕੀਬੋਰਡ ਚਾਹੁੰਦੀ ਹੈ? ਹਾਂ, ਆਇਸ਼ਾ ਆਪਣੇ ਕੰਪਿਊਟਰ ਲਈ ਵਧੀਆ ਕੀਬੋਰਡ ਚਾਹੁੰਦੀ ਹੈ।

7) ਆਇਸ਼ਾ ਨੀਲਾ ਕਪਿਊਟਰ ਦੇਖਦੀ ਹੈ। ਕੀ ਆਇਸ਼ਾ ਕਾਲਾ ਕਪਿਊਟਰ ਦੇਖਦੀ ਹੈ? ਨਹੀਂ, ਆਇਸ਼ਾ ਕਾਲਾ ਕਪਿਊਟਰ ਨਹੀਂ ਦੇਖਦੀ ਹੈ। ਉਹ ਨੀਲਾ ਕੰਪਿਊਟਰ ਦੇਖਦੀ ਹੈ।

8) ਆਇਸ਼ਾ ਨੂੰ ਨੀਲੇ ਕੰਪਿਊਟਰ ਦੀ ਸਕਰੀਨ, ਕੀਬੋਰਡ ਅਤੇ ਸਟਾਈਲ ਪਸੰਦ ਆਉਂਦਾ ਹੈ। ਕੀ ਆਇਸ਼ਾ ਨੂੰ ਨੀਲਾ ਕੰਪਿਊਟਰ ਪਸੰਦ ਆਉਂਦਾ ਹੈ?

ਹਾਂ, ਆਇਸ਼ਾ ਨੂੰ ਨੀਲੇ ਕੰਪਿਊਟਰ ਦੀ ਸਕਰੀਨ, ਕੀਬੋਰਡ ਅਤੇ ਸਟਾਈਲ ਪਸੰਦ ਆਉਂਦਾ ਹੈ।

9) ਆਇਸ਼ਾ ਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹੈ। ਕੀ ਆਇਸ਼ਾ ਕੰਪਿਊਟਰ ਨਕਦ ਖਰੀਦਦੀ ਹੈ? ਨਹੀਂ, ਉਹ ਨਕਦ ਨਹੀਂ ਵਰਤਦੀ। ਉਹ ਇਸਨੂੰ ਕ੍ਰੈਡਿਟ ਕਾਰਡ ਨਾਲ ਖਰੀਦਦੀ ਹੈ।

Learn languages from TV shows, movies, news, articles and more! Try LingQ for FREE