×

Мы используем cookie-файлы, чтобы сделать работу LingQ лучше. Находясь на нашем сайте, вы соглашаетесь на наши правила обработки файлов «cookie».

LingQ Mini Stories, ਕਹਾਣੀ 39 - ਅਲਾਦੀਨ ਦੇ ਪਸੰਦੀਦਾ ਗਾਇਕ – Текст для чтения

LingQ Mini Stories, ਕਹਾਣੀ 39 - ਅਲਾਦੀਨ ਦੇ ਪਸੰਦੀਦਾ ਗਾਇਕ

Начинающий 2 Урок Пенджаби для практики чтения

Начать изучать этот урок прямо сейчас

ਕਹਾਣੀ 39 - ਅਲਾਦੀਨ ਦੇ ਪਸੰਦੀਦਾ ਗਾਇਕ

ਅਲਾਦੀਨ ਦੇ ਪਸੰਦੀਦਾ ਗਾਇਕ ਦਾ ਪਿਛਲੇ ਮਹੀਨੇ ਕੰਸਰਟ ਸੀ।

ਅਲਾਦੀਨ ਕੰਸਰਟ ‘ਤੇ ਜਾਣਾ ਚਾਹੁੰਦਾ ਸੀ।

ਉਸਨੂੰ ਟਿੱਕਟਾਂ ਖਰੀਦਣੀਆਂ ਪੈਣੀਆਂ ਸਨ ਤਾਂ ਕਿ ਉਹ ਜਾ ਸਕੇ।

ਉਹ ਆਨਲਾਈਨ ਟਿੱਕਟਾਂ ਲੱਭਣ ਲੱਗ ਪਿਆ

ਪਰ ਸਿਰਫ ਕੁੱਝ ਹੀ ਟਿੱਕਟਾਂ ਬਚੀਆਂ ਸਨ।

ਜ਼ਿਆਦਾਤਰ ਟਿੱਕਟਾਂ ਪਹਿਲਾਂ ਹੀ ਵਿੱਕ ਗਈਆਂ ਸਨ।

ਅਲਾਦੀਨ ਨੇ ਕਰੀਬ ਕਰੀਬ ਬਚੀ ਹੋਈ ਸੱਭ ਤੋਂ ਵਧੀਆ ਟਿੱਕਟ ਚੁਣ ਲਈ ਸੀ।

ਪਰ ਸੀਟ ਸਟੇਜ ਤੋਂ ਥੋੜੀ ਕੁ ਦੂਰ ਸੀ।

ਅਲਾਦੀਨ ਨੇ ਨਿਰਣਾ ਲਿਆ ਕਿ ਇਹ ਬਹੁਤੀ ਵਧੀਆ ਨਹੀਂ ਸੀ।

ਉਸਨੇ ਅਗਲੀ ਵਾਰ ਕੋਸ਼ਿਸ਼ ਕਰਨ ਦਾ ਨਿਰਣਾ ਲਿਆ।

ਅ)

ਮੇਰਾ ਪਸੰਦੀਦਾ ਗਾਇਕ ਅਗਲੇ ਮਹੀਨੇ ਕੰਸਰਟ ਕਰੇਗਾ।

ਮੇਰਾ ਦੋਸਤ ਕੰਸਰਟ ‘ਤੇ ਜਾਣਾ ਚਾਹੇਗਾ।

ਮੈਂ ਕੱਲ੍ਹ ਟਿੱਕਟਾਂ ਖਰੀਦਾਂਗਾ ਤਾਂ ਕਿ ਮੈਂ ਵੀ ਕੰਸਰਟ ‘ਤੇ ਜਾ ਸਕਾਂ।

ਮੈਂ ਆਨਲਾਈਨ ਟਿੱਕਟਾਂ ਲੱਭਣਾ ਸ਼ੁਰੂ ਕਰਾਂਗਾ।

ਪਰ ਮੈਨੂੰ ਯਕੀਨ ਹੈ ਕਿ ਉੱਥੇ ਸਿਰਫ ਕੁੱਝ ਹੀ ਟਿੱਕਟਾਂ ਬਚਣਗੀਆਂ।

ਜ਼ਿਆਦਾਤਰ ਟਿੱਕਟਾਂ ਪਹਿਲਾਂ ਹੀ ਵਿੱਕ ਜਾਣਗੀਆਂ।

ਕੱਲ੍ਹ, ਮੈਂ ਸੱਭ ਤੋਂ ਵਧੀਆ ਸੀਟ ਦੀ ਟਿੱਕਟ ਚੁਣਾਂਗਾ ਜੋ ਬਚੇਗੀ।

ਸੀਟ ਦੀ ਸਟੇਜ ਤੋਂ ਥੋੜੀ ਕੁ ਦੂਰ ਹੋਣ ਦੀ ਸੰਭਾਵਨਾ ਹੈ।

ਪਰ ਮੈਂ ਸੋਚਦਾ ਹਾਂ ਕਿ ਇਹ ਵਧੀਆ ਹੋਵੇਗੀ।

ਮੈਂ ਖੁਸ਼ ਹੋਵਾਂਗਾ ਜੇ ਮੈਨੂੰ ਟਿੱਕਟ ਮਿਲ ਗਈ।

ਪ੍ਰਸ਼ਨ:

1) ਅਲਾਦੀਨ ਦੇ ਪਸੰਦੀਦਾ ਗਾਇਕ ਦਾ ਕੰਸਰਟ ਸੀ। ਕਿਸ ਦਾ ਕੰਸਰਟ ਸੀ? ਅਲਾਦੀਨ ਦੇ ਪਸੰਦੀਦਾ ਗਾਇਕ ਦਾ ਕੰਸਰਟ ਸੀ।

2) ਅਲਾਦੀਨ ਕੰਸਰਟ ‘ਤੇ ਜਾਣਾ ਚਾਹੁੰਦਾ ਸੀ। ਅਲਾਦੀਨ ਕਿੱਥੇ ਜਾਣਾ ਚਾਹੁੰਦਾ ਸੀ? ਅਲਾਦੀਨ ਕੰਸਰਟ ‘ਤੇ ਜਾਣਾ ਚਾਹੁੰਦਾ ਸੀ।

3) ਅਲਾਦੀਨ ਨੂੰ ਟਿੱਕਟਾਂ ਖਰੀਦਣੀਆਂ ਪੈਣੀਆਂ ਸਨ ਤਾਂ ਕਿ ਉਹ ਜਾ ਸਕੇ। ਅਲਾਦੀਨ ਨੂੰ ਕੀ ਕਰਨਾ ਪਿਆ ਸੀ?

ਉਸਨੂੰ ਟਿੱਕਟਾਂ ਖਰੀਦਣੀਆਂ ਪੈਣੀਆਂ ਸਨ ਤਾਂ ਕਿ ਉਹ ਜਾ ਸਕੇ।

4) ਉਹ ਆਨਲਾਈਨ ਟਿੱਕਟਾਂ ਲੱਭਣ ਲੱਗ ਪਿਆ। ਉਸਨੇ ਕਿੱਥੇ ਟਿੱਕਟਾਂ ਲੱਭਣੀਆਂ ਸ਼ੁਰੂ ਕੀਤੀਆਂ? ਉਹ ਆਨਲਾਈਨ ਟਿੱਕਟਾਂ ਲੱਭਣ ਲੱਗ ਪਿਆ।

5) ਕੁੱਝ ਹੀ ਟਿੱਕਟਾਂ ਬਚਣਗੀਆਂ ਕਿਉਂਕਿ ਬਹੁਤੀਆਂ ਟਿੱਕਟਾਂ ਪਹਿਲਾਂ ਹੀ ਵਿੱਕ ਚੁੱਕੀਆਂ ਹਨ। ਕਿੰਨੀਆਂ ਟਿੱਕਟਾਂ ਬਚਣਗੀਆਂ?

ਸਿਰਫ ਕੁੱਝ ਹੀ ਟਿੱਕਟਾਂ ਬਚਣਗੀਆਂ। ਕਾਫੀ ਟਿੱਕਟਾਂ ਪਹਿਲਾਂ ਹੀ ਵਿੱਕ ਗਈਆਂ ਹਨ।

6) ਅਲਾਦੀਨ ਸੱਭ ਤੋਂ ਵਧੀਆ ਸੀਟ ਦੀ ਟਿੱਕਟ ਚੁਣੇਗਾ ਜੋ ਬਚੇਗੀ। ਅਲਾਦੀਨ ਕਿਹੜੀ ਸੀਟ ਚੁਣੇਗਾ? ਉਹ ਸੱਭ ਤੋਂ ਵਧੀਆ ਸੀਟ ਦੀ ਟਿੱਕਟ ਚੁਣੇਗਾ ਜੋ ਬਚੇਗੀ।

7) ਸੀਟ ਸਟੇਜ ਤੋਂ ਥੋੜੀ ਕੁ ਦੂਰ ਹੋ ਸਕਦੀ ਹੈ। ਸੀਟ ਕਿੱਥੇ ਹੋਵੇਗੀ? ਸੀਟ ਦੀ ਸਟੇਜ ਤੋਂ ਥੋੜੀ ਕੁ ਦੂਰ ਹੋਣ ਦੀ ਸੰਭਾਵਨਾ ਹੈ।

8) ਅਲਾਦੀਨ ਸੋਚਦਾ ਹੈ ਕਿ ਟਿੱਕਟ ਕਾਫੀ ਵਧੀਆ ਹੋਵੇਗੀ। ਅਲਾਦੀਨ ਟਿੱਕਟ ਬਾਰੇ ਕੀ ਸੋਚਦਾ ਹੈ? ਉਹ ਸੋਚਦਾ ਹੈ ਕਿ ਟਿੱਕਟ ਕਾਫੀ ਵਧੀਆ ਹੋਵੇਗੀ।

Learn languages from TV shows, movies, news, articles and more! Try LingQ for FREE