×

Мы используем cookie-файлы, чтобы сделать работу LingQ лучше. Находясь на нашем сайте, вы соглашаетесь на наши правила обработки файлов «cookie».

LingQ Mini Stories, ਕਹਾਣੀ 22 - ਗੁੱਲ ਬਿਮਾਰ ਹੈ – Текст для чтения

LingQ Mini Stories, ਕਹਾਣੀ 22 - ਗੁੱਲ ਬਿਮਾਰ ਹੈ

Начинающий 2 Урок Пенджаби для практики чтения

Начать изучать этот урок прямо сейчас

ਕਹਾਣੀ 22 - ਗੁੱਲ ਬਿਮਾਰ ਹੈ

ਗੁੱਲ ਚੰਗਾ ਮਹਿਸੂਸ ਨਹੀਂ ਕਰ ਰਹੀ ਹੈ।

ਉਸਨੂੰ ਸਿਰਦਰਦ ਹੈ ਅਤੇ ਗਲਾ ਖਰਾਬ ਹੈ।

ਉਹ ਬਹੁਤ ਛਿੱਕਾਂ ਵੀ ਮਾਰ ਰਹੀ ਹੈ।

ਉਹ ਡਾਕਟਰ ਕੋਲ ਜਾਣ ਦਾ ਨਿਰਣਾ ਲੈਂਦੀ ਹੈ।

ਉਹ ਡਾਕਟਰ ਨੂੰ ਦੱਸਦੀ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ।

ਡਾਕਟਰ ਗੁੱਲ ਨੂੰ ਦੱਸਦਾ ਹੈ ਕਿ ਉਸਨੂੰ ਬੁਖਾਰ ਹੈ।

ਗੁੱਲ ਡਾਕਟਰ ਕੋਲੋਂ ਕੁੱਝ ਦਵਾਈਆਂ ਬਾਰੇ ਪੁੱਛਦੀ ਹੈ।

ਡਾਕਟਰ ਕਹਿੰਦਾ ਹੈ ਕਿ ਗੁੱਲ ਨੂੰ ਬੁਖਾਰ ਲਈ ਦਵਾਈਆਂ ਦੀ ਲੋੜ ਨਹੀਂ ਹੈ।

ਡਾਕਟਰ ਗੁੱਲ ਨੂੰ ਕਹਿੰਦਾ ਹੈ ਕਿ ਇਸਦੀ ਜਗ੍ਹਾ ਨੀਂਦ ਲਵੇ ਅਤੇ ਪਾਣੀ ਪੀਵੇ।

ਗੁੱਲ ਜਦੋਂ ਡਾਕਟਰ ਕੋਲੋਂ ਆਉਂਦੀ ਹੈ ਤਾਂ ਬਿਹਤਰ ਮਹਿਸੂਸ ਨਹੀਂ ਕਰ ਰਹੀ ਹੈ।

ਅ)

ਮੈਂਨੂੰ ਬਹੁਤ ਵਧੀਆ ਮਹਿਸੂਸ ਨਹੀਂ ਹੋਇਆ।

ਮੈਨੂੰ ਸਿਰਦਰਦ ਸੀ ਅਤੇ ਗਲਾ ਖਰਾਬ ਸੀ।

ਮੈਂ ਬਹੁਤ ਛਿੱਕਾਂ ਵੀ ਮਾਰ ਰਹੀ ਸੀ।

ਮੈਂ ਡਾਕਟਰ ਕੋਲ ਜਾਣ ਦਾ ਨਿਰਣਾ ਲਿਆ।

ਮੈਂ ਡਾਕਟਰ ਨੂੰ ਦੱਸਿਆ ਜੋ ਮੈਂ ਮਹਿਸੂਸ ਕੀਤਾ।

ਡਾਕਟਰ ਨੇ ਮੈਨੂੰ ਦੱਸਿਆ ਕਿ ਮੈਨੂੰ ਬੁਖਾਰ ਸੀ।

ਮੈਂ ਡਾਕਟਰ ਕੋਲੋਂ ਕੁੱਝ ਦਵਾਈਆਂ ਬਾਰੇ ਪੁੱਛਿਆ।

ਡਾਕਟਰ ਨੇ ਕਿਹਾ ਕਿ ਮੈਨੂੰ ਬੁਖਾਰ ਲਈ ਦਵਾਈਆਂ ਦੀ ਲੋੜ ਨਹੀਂ ਸੀ।

ਡਾਕਟਰ ਨੇ ਮੈਨੂੰ ਕਿਹਾ ਕਿ ਇਸਦੀ ਜਗ੍ਹਾ ਨੀਂਦ ਲਵਾਂ ਅਤੇ ਪਾਣੀ ਪੀਵਾਂ।

ਮੈਂ ਬਿਹਤਰ ਮਹਿਸੂਸ ਨਹੀਂ ਕੀਤਾ ਜਦੋਂ ਮੈਂ ਡਾਕਟਰ ਤੋਂ ਆਈ।

ਪ੍ਰਸ਼ਨ:

1) ਗੁੱਲ ਚੰਗਾ ਮਹਿਸੂਸ ਨਹੀਂ ਕਰ ਰਹੀ ਹੈ। ਕੀ ਗੁੱਲ ਚੰਗਾ ਮਹਿਸੂਸ ਕਰ ਰਹੀ ਹੈ? ਨਹੀਂ, ਗੁੱਲ ਚੰਗਾ ਮਹਿਸੂਸ ਨਹੀਂ ਕਰ ਰਹੀ ਹੈ।

2) ਗੁੱਲ ਨੂੰ ਸਿਰਦਰਦ ਹੈ ਅਤੇ ਗਲਾ ਖਰਾਬ ਹੈ। ਉਸਨੂੰ ਕੀ ਹੋਇਆ ਹੈ? ਉਸਨੂੰ ਸਿਰਦਰਦ ਹੈ ਅਤੇ ਗਲਾ ਖਰਾਬ ਹੈ।

3) ਗੁੱਲ ਬਹੁਤ ਛਿੱਕਾਂ ਮਾਰ ਰਹੀ ਹੈ। ਗੁੱਲ ਕੀ ਬਹੁਤ ਕਰ ਰਹੀ ਹੈ? ਉਹ ਬਹੁਤ ਛਿੱਕਾਂ ਮਾਰ ਰਹੀ ਹੈ।

4) ਗੁੱਲ ਡਾਕਟਰ ਕੋਲ ਜਾਣ ਦਾ ਨਿਰਣਾ ਲੈਂਦੀ ਹੈ। ਗੁੱਲ ਕਿਸਦਾ ਨਿਰਣਾ ਲੈਂਦੀ ਹੈ? ਉਹ ਡਾਕਟਰ ਕੋਲ ਜਾਣ ਦਾ ਨਿਰਣਾ ਲੈਂਦੀ ਹੈ।

5) ਗੁੱਲ ਡਾਕਟਰ ਨੂੰ ਦੱਸਦੀ ਹੈ ਕਿ ਉਹ ਕਿਵੇਂ ਮਹਿਸੂਸ ਕਰਦੀ ਹੈ। ਉਹ ਡਾਕਟਰ ਨੂੰ ਕੀ ਦੱਸਦੀ ਹੈ? ਉਹ ਡਾਕਟਰ ਨੂੰ ਦੱਸਦੀ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ।

6) ਡਾਕਟਰ ਨੇ ਗੁੱਲ ਨੂੰ ਦੱਸਿਆ ਕਿ ਉਸਨੂੰ ਬੁਖਾਰ ਹੈ। ਡਾਕਟਰ ਨੇ ਗੁੱਲ ਨੂੰ ਕੀ ਦੱਸਿਆ? ਡਾਕਟਰ ਨੇ ਗੁੱਲ ਨੂੰ ਦੱਸਿਆ ਕਿ ਉਸਨੂੰ ਬੁਖਾਰ ਹੈ।

7) ਡਾਕਟਰ ਨੇ ਕਿਹਾ ਕਿ ਗੁੱਲ ਨੂੰ ਬੁਖਾਰ ਲਈ ਦਵਾਈਆਂ ਲੇਨ ਦੀ ਲੋੜ ਨਹੀਂ ਸੀ। ਕੀ ਡਾਕਟਰ ਨੇ ਕਿਹਾ ਕਿ ਗੁੱਲ ਨੂੰ ਦਵਾਈ ਦੀ ਲੋੜ ਹੈ?

ਨਹੀਂ, ਡਾਕਟਰ ਨੇ ਕਿਹਾ ਕਿ ਗੁੱਲ ਨੂੰ ਬੁਖਾਰ ਲਈ ਦਵਾਈਆਂ ਦੀ ਲੋੜ ਨਹੀਂ ਸੀ।

8) ਡਾਕਟਰ ਨੇ ਗੁੱਲ ਨੂੰ ਕਿਹਾ ਕਿ ਇਸਦੀ ਜਗ੍ਹਾ ਨੀਂਦ ਲਵੇ ਅਤੇ ਪਾਣੀ ਪੀਵੇ। ਡਾਕਟਰ ਨੇ ਗੁੱਲ ਨੂੰ ਇਸਦੀ ਜਗ੍ਹਾ ਕੀ ਕਰਨ ਲਈ ਕਿਹਾ?

ਡਾਕਟਰ ਨੇ ਗੁੱਲ ਨੂੰ ਕਿਹਾ ਕਿ ਇਸਦੀ ਜਗ੍ਹਾ ਨੀਂਦ ਲਵੇ ਅਤੇ ਪਾਣੀ ਪੀਵੇ।

9) ਗੁੱਲ ਜਦੋਂ ਡਾਕਟਰ ਕੋਲੋਂ ਆਈ ਤਾਂ ਉਸਨੇ ਬਿਹਤਰ ਮਹਿਸੂਸ ਨਹੀਂ ਕੀਤਾ। ਕੀ ਗੁੱਲ ਜਦੋਂ ਡਾਕਟਰ ਕੋਲੋਂ ਆਈ ਤਾਂ ਉਸਨੇ ਬਿਹਤਰ ਮਹਿਸੂਸ ਕੀਤਾ?

ਨਹੀਂ, ਗੁੱਲ ਜਦੋਂ ਡਾਕਟਰ ਕੋਲੋਂ ਆਈ ਤਾਂ ਉਸਨੇ ਬਿਹਤਰ ਮਹਿਸੂਸ ਨਹੀਂ ਕੀਤਾ।

Learn languages from TV shows, movies, news, articles and more! Try LingQ for FREE