×

Używamy ciasteczek, aby ulepszyć LingQ. Odwiedzając stronę wyrażasz zgodę na nasze polityka Cookie.

LingQ Mini Stories, ਕਹਾਣੀ 32 - ਸੋਨਲ ਆਪਣੇ ਪਰਿਵਾਰ ਲਈ ਨਾਸ਼ਤਾ ਬਣ… – Text to read

LingQ Mini Stories, ਕਹਾਣੀ 32 - ਸੋਨਲ ਆਪਣੇ ਪਰਿਵਾਰ ਲਈ ਨਾਸ਼ਤਾ ਬਣਾਉਂਦੀ ਹੈ

Początkujący 2 Pend\u017cabski lesson to practice reading

Zacznij uczyć się tej lekcji już teraz

ਕਹਾਣੀ 32 - ਸੋਨਲ ਆਪਣੇ ਪਰਿਵਾਰ ਲਈ ਨਾਸ਼ਤਾ ਬਣਾਉਂਦੀ ਹੈ

ਸੋਨਲ ਪੂਰੀ ਸਵੇਰ ਨਾਸ਼ਤਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਉਸਦਾ ਬੇਟਾ ਅਤੇ ਪਤੀ ਵੀ, ਨਾਸ਼ਤੇ ਦੀ ਉਡੀਕ ਕਰ ਰਹੇ ਸਨ।

ਸੋਨਲ ਨੇ ਫਰਿੱਜ ਵਿੱਚ ਦੇਖਿਆ।

ਪਰ ਉਸ ਵਿੱਚ ਬਹੁਤਾ ਕੁੱਝ ਖਾਣ ਲਈ ਨਹੀਂ ਸੀ।

ਸੋਨਲ ਨੇ ਅੰਡੇ, ਬ੍ਰੈੱਡ, ਅਤੇ ਦੁੱਧ ਦੇਖਿਆ।

ਇਸ ਲਈ ਉਸਨੇ ਕੁੱਝ ਅੰਡੇ ਬਣਾਉਣ ਦਾ ਨਿਰਣਾ ਲਿਆ।

ਉਸਨੇ ਪਾਣੀ ਦੀ ਕੇਤਲੀ ਉਬਾਲੀ

ਅਤੇ ਪਾਣੀ ਵਿੱਚ ਤਿੰਨ ਅੰਡੇ ਪਾਏ।

ਉਸਨੇ ਆਪਣੇ ਅਤੇ ਆਪਣੇ ਪਤੀ ਲਈ ਚਾਹ ਵੀ ਬਣਾਈ।

ਉਸਦੇ ਬੇਟੇ ਨੇ ਇਸਦੀ ਜਗ੍ਹਾ ਸੰਤਰੇ ਦਾ ਜੂਸ ਲਿਆ।

ਅ)

ਮੈਂ ਪੂਰੀ ਸਵੇਰ ਨਾਸ਼ਤਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।

ਮੇਰਾ ਬੇਟਾ ਅਤੇ ਪਤੀ ਵੀ, ਨਾਸ਼ਤੇ ਦੀ ਉਡੀਕ ਕਰ ਰਹੇ ਹਨ।

ਮੈਂ ਫਰਿੱਜ ਵਿੱਚ ਦੇਖਿਆ।

ਪਰ ਉਸ ਵਿੱਚ ਬਹੁਤਾ ਕੁੱਝ ਖਾਣ ਲਈ ਨਹੀਂ ਹੈ।

ਮੈਂ ਅੰਡੇ, ਬ੍ਰੈੱਡ, ਅਤੇ ਦੁੱਧ ਦੇਖਿਆ।

ਇਸ ਲਈ ਮੈਂ ਕੁੱਝ ਅੰਡੇ ਬਣਾਉਣ ਦਾ ਨਿਰਣਾ ਲਿਆ।

ਮੈਂ ਪਾਣੀ ਦੀ ਕੇਤਲੀ ਉਬਾਲ ਰਹੀ ਹਾਂ

ਅਤੇ ਮੈਂ ਪਾਣੀ ਵਿੱਚ ਤਿੰਨ ਅੰਡੇ ਪਾਏ।

ਮੈਂ ਆਪਣੇ ਅਤੇ ਆਪਣੇ ਪਤੀ ਲਈ ਚਾਹ ਵੀ ਬਣਾ ਰਹੀ ਹਾਂ।

ਮੇਰੇ ਬੇਟੇ ਨੇ ਇਸਦੀ ਜਗ੍ਹਾ ਸੰਤਰੇ ਦਾ ਜੂਸ ਲਿਆ।

ਪ੍ਰਸ਼ਨ:

1) ਸੋਨਲ ਨਾਸ਼ਤਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸੋਨਲ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ? ਸੋਨਲ ਨਾਸ਼ਤਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

2) ਸੋਨਲ ਦਾ ਪਤੀ ਅਤੇ ਬੇਟਾ ਨਾਸ਼ਤੇ ਦੀ ਉਡੀਕ ਕਰ ਰਹੇ ਸਨ। ਸੋਨਲ ਦਾ ਪਤੀ ਅਤੇ ਬੇਟਾ ਕਿਸ ਦੀ ਉਡੀਕ ਕਰ ਰਹੇ ਸਨ?

ਉਹ ਨਾਸ਼ਤੇ ਦੀ ਉਡੀਕ ਕਰ ਰਹੇ ਸਨ।

3) ਫਰਿੱਜ ਵਿੱਚ ਬਹੁਤਾ ਕੁੱਝ ਖਾਣ ਲਈ ਨਹੀਂ ਸੀ। ਕੀ ਫਰਿੱਜ ਵਿੱਚ ਬਹੁਤ ਕੁੱਝ ਖਾਣ ਲਈ ਸੀ? ਨਹੀਂ, ਫਰਿੱਜ ਵਿੱਚ ਬਹੁਤਾ ਕੁੱਝ ਖਾਣ ਲਈ ਨਹੀਂ ਸੀ।

4) ਸੋਨਲ ਨੇ ਫਰਿੱਜ ਵਿੱਚ ਅੰਡੇ, ਬ੍ਰੈੱਡ, ਅਤੇ ਦੁੱਧ ਦੇਖਿਆ। ਸੋਨਲ ਨੇ ਫਰਿੱਜ ਵਿੱਚ ਕੀ ਦੇਖਿਆ? ਸੋਨਲ ਨੇ ਫਰਿੱਜ ਵਿੱਚ ਅੰਡੇ, ਬ੍ਰੈੱਡ, ਅਤੇ ਦੁੱਧ ਦੇਖਿਆ।

5) ਸੋਨਲ ਨੇ ਕੁੱਝ ਅੰਡੇ ਬਣਾਉਣ ਦਾ ਨਿਰਣਾ ਲਿਆ। ਸੋਨਲ ਨੇ ਕੀ ਨਿਰਣਾ ਲਿਆ? ਸੋਨਲ ਨੇ ਕੁੱਝ ਅੰਡੇ ਬਣਾਉਣ ਦਾ ਨਿਰਣਾ ਲਿਆ।

6) ਸੋਨਲ ਪਾਣੀ ਦੀ ਕੇਤਲੀ ਉਬਾਲ ਰਹੀ ਹੈ, ਅਤੇ ਉਸਨੇ ਪਾਣੀ ਵਿੱਚ ਤਿੰਨ ਅੰਡੇ ਪਾਏ। ਸੋਨਲ ਕੀ ਕਰ ਰਹੀ ਹੈ? ਸੋਨਲ ਪਾਣੀ ਦੀ ਕੇਤਲੀ ਉਬਾਲ ਰਹੀ ਹੈ, ਅਤੇ ਉਸਨੇ ਪਾਣੀ ਵਿੱਚ ਤਿੰਨ ਅੰਡੇ ਪਾਏ।

7) ਸੋਨਲ ਆਪਣੇ ਅਤੇ ਆਪਣੇ ਪਤੀ ਲਈ ਚਾਹ ਵੀ ਬਣਾ ਰਹੀ ਹੈ। ਸੋਨਲ ਹੋਰ ਕੀ ਬਣਾ ਰਹੀ ਹੈ? ਸੋਨਲ ਆਪਣੇ ਅਤੇ ਆਪਣੇ ਪਤੀ ਲਈ ਚਾਹ ਬਣਾ ਰਹੀ ਹੈ।

8) ਸੋਨਲ ਦਾ ਬੇਟਾ ਸੰਤਰੇ ਦਾ ਜੂਸ ਲੈ ਰਿਹਾ ਹੈ। ਕੀ ਸੋਨਲ ਦਾ ਬੇਟਾ ਚਾਹ ਪੀ ਰਿਹਾ ਹੈ? ਨਹੀਂ, ਸੋਨਲ ਦਾ ਬੇਟਾ ਚਾਹ ਨਹੀਂ ਪੀ ਰਿਹਾ ਹੈ। ਉਹ ਸੰਤਰੇ ਦਾ ਜੂਸ ਪੀ ਰਿਹਾ ਹੈ।

Learn languages from TV shows, movies, news, articles and more! Try LingQ for FREE