×

Wir verwenden Cookies, um LingQ zu verbessern. Mit dem Besuch der Seite erklärst du dich einverstanden mit unseren Cookie-Richtlinien.

LingQ Mini Stories, ਕਹਾਣੀ 4 - ਮੇਰੀ ਬੇਟੀ ਚੰਗੀ ਵਿਦਿਆਰਥਣ ਹੈ – Text to read

LingQ Mini Stories, ਕਹਾਣੀ 4 - ਮੇਰੀ ਬੇਟੀ ਚੰਗੀ ਵਿਦਿਆਰਥਣ ਹੈ

Anfänger 2 Pandschabi lesson to practice reading

Beginne jetzt mit dieser Lektion

ਕਹਾਣੀ 4 - ਮੇਰੀ ਬੇਟੀ ਚੰਗੀ ਵਿਦਿਆਰਥਣ ਹੈ

ਮੇਰੀ ਬੇਟੀ ਹਰ ਰੋਜ਼ ਸਕੂਲ ਜਾਂਦੀ ਹੈ।

ਉਸਨੂੰ ਸਕੂਲ ਬਹੁਤ ਪਸੰਦ ਹੈ।

ਉਹ ਸਕੂਲ ਵਿਖੇ ਚੰਗੀ ਵਿਦਿਆਰਥਣ ਹੈ।

ਅਧਿਆਪਕ ਮੇਰੀ ਬੇਟੀ ਨੂੰ ਬਹੁਤ ਪਸੰਦ ਕਰਦੇ ਹਨ।

ਮੇਰੀ ਬੇਟੀ ਦੀਆਂ ਬਹੁਤ ਸਾਰੀਆਂ ਸਹੇਲੀਆਂ ਹਨ।

ਉਸ ਦੀ ਪੱਕੀ ਸਹੇਲੀ ਫਾਤੀਮਾ ਹੈ।

ਫਾਤਿਮਾ ਨੂੰ ਗਣਿਤ ਅਤੇ ਵਿਗਿਆਨ ਪਸੰਦ ਹੈ।

ਮੇਰੀ ਬੇਟੀ ਨੂੰ ਅੰਗਰੇਜ਼ੀ ਅਤੇ ਇਤਿਹਾਸ ਪਸੰਦ ਹੈ।

ਉਹ ਹੋਮਵਰਕ ਵਿੱਚ ਇੱਕ ਦੂਸਰੇ ਦੀ ਮੱਦਦ ਕਰਦੀਆਂ ਹਨ।

ਉਹ ਮਿਹਨਤ ਨਾਲ ਪੜ੍ਹਦੀਆਂ ਹਨ ਅਤੇ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਦੀਆਂ ਹਨ।

ਅ) ਮੈਂ ਹਰ ਰੋਜ਼ ਸਕੂਲ ਜਾਂਦੀ ਹਾਂ।

ਮੈਨੂੰ ਸਕੂਲ ਬਹੁਤ ਪਸੰਦ ਹੈ।

ਮੈਂ ਸਕੂਲ ਵਿਖੇ ਚੰਗੀ ਵਿਦਿਆਰਥਣ ਹਾਂ।

ਮੇਰੇ ਅਧਿਆਪਕ ਮੈਨੂੰ ਬਹੁਤ ਪਸੰਦ ਕਰਦੇ ਹਨ।

ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਵੀ ਹਨ।

ਮੇਰੀ ਪੱਕੀ ਸਹੇਲੀ ਫਾਤੀਮਾ ਹੈ।

ਉਸਨੂੰ ਗਣਿਤ ਅਤੇ ਵਿਗਿਆਨ ਪਸੰਦ ਹੈ।

ਮੈਨੂੰ ਅੰਗਰੇਜ਼ੀ ਅਤੇ ਇਤਿਹਾਸ ਪਸੰਦ ਹੈ।

ਅਸੀਂ ਹੋਮਵਰਕ ਵਿੱਚ ਇੱਕ ਦੂਸਰੇ ਦੀ ਮੱਦਦ ਕਰਦੀਆਂ ਹਨ।

ਅਸੀਂ ਮਿਹਨਤ ਨਾਲ ਪੜ੍ਹਾਈ ਕਰਦੀਆਂ ਹਨ ਅਤੇ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਦੀਆਂ ਹਨ।

ਪ੍ਰਸ਼ਨ:

1) ਬੇਟੀ ਹਰ ਰੋਜ਼ ਸਕੂਲ ਜਾਂਦੀ ਹੈ। ਕੀ ਬੇਟੀ ਹਰ ਰੋਜ਼ ਸਕੂਲ ਜਾਂਦੀ ਹੈ? ਹਾਂ, ਉਹ ਹਰ ਰੋਜ਼ ਸਕੂਲ ਜਾਂਦੀ ਹੈ।

2) ਬੇਟੀ ਨੂੰ ਸਕੂਲ ਪਸੰਦ ਹੈ। ਕੀ ਬੇਟੀ ਨੂੰ ਸਕੂਲ ਪਸੰਦ ਹੈ? ਹਾਂ, ਉਸਨੂੰ ਸਕੂਲ ਪਸੰਦ ਹੈ।

3) ਬੇਟੀ ਚੰਗੀ ਵਿਦਿਆਰਥਣ ਹੈ। ਕੀ ਬੇਟੀ ਮਾੜੀ ਵਿਦਿਆਰਥਣ ਹੈ? ਨਹੀਂ, ਬੇਟੀ ਮਾੜੀ ਵਿਦਿਆਰਥਣ ਨਹੀਂ ਹੈ। ਉਹ ਚੰਗੀ ਵਿਦਿਆਰਥਣ ਹੈ।

4) ਅਧਿਆਪਕ ਬੇਟੀ ਨੂੰ ਪਸੰਦ ਕਰਦੇ ਹਨ। ਕੀ ਅਧਿਆਪਕ ਬੇਟੀ ਨੂੰ ਪਸੰਦ ਕਰਦੇ ਹਨ? ਹਾਂ, ਅਧਿਆਪਕ ਉਸਨੂੰ ਪਸੰਦ ਕਰਦੇ ਹਨ।

5) ਉਸ ਦੀ ਪੱਕੀ ਸਹੇਲੀ ਦਾ ਨਾਮ ਫਾਤੀਮਾ ਹੈ। ਕੀ ਉਸ ਦੀ ਪੱਕੀ ਸਹੇਲੀ ਦਾ ਨਾਮ ਖਦੀਜਾ ਹੈ? ਨਹੀਂ, ਉਸ ਦੀ ਪੱਕੀ ਸਹੇਲੀ ਦਾ ਨਾਮ ਫਾਤੀਮਾ ਹੈ।

6) ਫਾਤਿਮਾ ਨੂੰ ਗਣਿਤ ਅਤੇ ਵਿਗਿਆਨ ਪਸੰਦ ਹੈ। ਕੀ ਫਾਤਿਮਾ ਨੂੰ ਅੰਗਰੇਜ਼ੀ ਅਤੇ ਇਤਿਹਾਸ ਪਸੰਦ ਹੈ? ਨਹੀਂ, ਉਸਨੂੰ ਗਣਿਤ ਅਤੇ ਵਿਗਿਆਨ ਪਸੰਦ ਹੈ।

7) ਬੇਟੀ ਅਤੇ ਫਾਤਿਮਾ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਦੀਆਂ ਹਨ। ਕੀ ਬੇਟੀ ਵਧੀਆ ਪ੍ਰਦਰਸ਼ਨ ਕਰਦੀ ਹੈ? ਹਾਂ, ਬੇਟੀ ਅਤੇ ਫਾਤਿਮਾ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਦੀਆਂ ਹਨ।

Learn languages from TV shows, movies, news, articles and more! Try LingQ for FREE